18.9 C
Toronto
Monday, August 31, 2026
spot_img
HomeUncategorizedਮੁਹਾਲੀ 'ਚ ਕੋਆਪਰੇਟਿਵ ਬੈਂਕ 'ਚ ਦਿਨ ਦਿਹਾੜੇ ਹੋਈ ਲੁੱਟ

ਮੁਹਾਲੀ ‘ਚ ਕੋਆਪਰੇਟਿਵ ਬੈਂਕ ‘ਚ ਦਿਨ ਦਿਹਾੜੇ ਹੋਈ ਲੁੱਟ

ਮੁਹਾਲੀ ‘ਚ ਕੋਆਪਰੇਟਿਵ ਬੈਂਕ ‘ਚ ਦਿਨ ਦਿਹਾੜੇ ਹੋਈ ਲੁੱਟ10 ਲੱਖ ਰੁਪਏ ਲੁੱਟੇ, ਪੁਲਿਸ ਨੇ ਜਾਂਚ ਆਰੰਭੀ
ਚੰਡੀਗੜ੍ਹ, ਬਿਊਰੋ ਨਿਊਜ਼
ਮੁਹਾਲੀ ਵਿਚ ਪੈਂਦੇ ਸੈਕਟਰ 61 ਵਿੱਚ ਸਥਿਤ ਕੋਆਪਰੇਟਿਵ ਬੈਂਕ ਵਿੱਚੋਂ ਨਕਾਬਪੋਸ਼ ਵਿਅਕਤੀ 10 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਨਕਾਬਪੋਸ਼ ਵਿਅਕਤੀ ਖਾਤੇ ਦੀ ਡਿਟੇਲ ਲੈਣ ਦੇ ਬਹਾਨੇ ਬੈਂਕ ਵਿੱਚ ਦਾਖਲ ਹੋਇਆ। ਉਸਨੇ ਅੰਦਰ ਵੜ੍ਹਦੇ ਹੀ ਬੈਂਕ ਮੁਲਾਜ਼ਮ ‘ਤੇ ਪਿਸਤੌਲ ਤਾਣ ਦਿੱਤੀ ਅਤੇ 10 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਿਆ। ਲੁੱਟ ਦੀ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲਿਸ ਨੇ ਸੀਸੀ ਟੀਵੀ ਫੁਟੇਜ ਦੇ ਆਧਾਰ ‘ਤੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS