ਤਿਉਹਾਰਾਂ ਦੇ ਸੀਜਨ ਦੌਰਾਨ ਨਕਲੀ ਮਠਿਆਈਆਂ ਦੀ ਭਰਮਾਰ November 3, 2023 ਤਿਉਹਾਰਾਂ ਦੇ ਸੀਜਨ ਦੌਰਾਨ ਨਕਲੀ ਮਠਿਆਈਆਂ ਦੀ ਭਰਮਾਰ ਫੂਡ ਸੇਫਟੀ ਟੀਮ ਨੇ ਅੰਮਿ੍ਰਤਸਰ ’ਚ ਮਾਰੇ ਛਾਪੇ ਅੰਮਿ੍ਰਤਸਰ/ਬਿਊਰੋ ਨਿਊਜ਼ ਤਿਉਹਾਰਾਂ ਦੇ ਸੀਜ਼ਨ ਦੌਰਾਨ ਪੰਜਾਬ ਵਿਚ ਨਕਲੀ ਮਠਿਆਈਆਂ ਦੀ ਵੀ ਭਰਮਾਰ ਹੈ। ਇਸੇ ਦੌਰਾਨ ਪੰਜਾਬ ਦੀ ਫੂਡ ਸੇਫਟੀ ਟੀਮ ਨੇ ਅੰਮਿ੍ਰਤਸਰ ਵਿਚ ਮਿਠਾਈਆਂ ਬਣਾਉਣ ਲਈ ਤਿਆਰ ਹੋ ਰਹੇ ਨਕਲੀ ਖੋਆ ਬਣਾਉਣ ਵਾਲੀਆਂ ਦੋ ਫੈਕਟਰੀਆਂ ’ਤੇ ਛਾਪਾ ਮਾਰਿਆ ਹੈ। ਇਸ ਛਾਪੇਮਾਰੀ ਦੌਰਾਨ 337 ਕਿਲੋ ਨਕਲੀ ਖੋਆ ਬਰਾਮਦ ਕੀਤਾ ਗਿਆ। ਫੂਡ ਸੇਫਟੀ ਵਿਭਾਗ ਨੇ ਫੜੇ ਗਏ ਆਰੋਪੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਵੀ ਦੱਸਿਆ ਕਿ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਲਈ ਖੋਏ ਦੇ ਸੈਂਪਲ ਵੀ ਲੈ ਗਏ ਹਨ। ਧਿਆਨ ਰਹੇ ਕਿ ਫੂਡ ਸੇਫਟੀ ਕਮਿਸ਼ਨਰ ਪੰਜਾਬ ਡਾ. ਅਭਿਨਵ ਤਿ੍ਰਖਾ ਅਤੇ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦੇ ਨਿਰਦੇਸ਼ਾਂ ’ਤੇ ਇਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ। ਸਿਹਤ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ ਨਕਲੀ ਖੋਏ ਤੋਂ ਬਣੀ ਮਠਿਆਈ ਸਿਹਤ ਲਈ ਨੁਕਸਾਨਦਾਇਕ ਹੈ ਅਤੇ ਭਿਆਨਕ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੀ ਹੈ। 2023-11-03 Parvasi Chandigarh Share Facebook Twitter Google + Stumbleupon LinkedIn Pinterest