ਦੁਸ਼ਮਣ ਦੀਆਂ ਪਣਡੁੱਬੀਆਂ ਨੂੰ ਨਸ਼ਟ ਕਰੇਗਾ ਇਹ ਹੈਲੀਕਾਪਟਰ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਭਾਰਤ ਨੂੰ 24 ਐਮ.ਐਚ. 60 ਆਰ ਰੋਮੀਓ ਸੀਹਾਕ ਹੈਲੀਕਾਪਟਰਾਂ ਨੂੰ ਵੇਚਣ ਲਈ ਮਨਜੂਰੀ ਦੇ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਮੁਤਾਬਕ ਭਾਰਤ ਨੂੰ ਇਹ ਹੈਲੀਕਾਪਟਰ ਕਰੀਬ 16 ਹਜ਼ਾਰ ਕਰੋੜ ਰੁਪਏ ਵਿਚ ਵੇਚੇ ਜਾਣਗੇ। ਇਹ ਹੈਲੀਕਾਪਟਰ ਦੁਸ਼ਮਣ ਦੀਆਂ ਪਣਡੁੱਬੀਆਂ ਅਤੇ ਜਹਾਜ਼ਾਂ ਨੂੰ ਨਸ਼ਟ ਕਰਨ ਦੀ ਵੀ ਤਾਕਤ ਰੱਖੇਗਾ। ਰੋਮੀਓ ਸੀਹਾਕ ਹੈਲੀਕਾਪਟਰਾਂ ਨੂੰ ਲਾਕ-ਹੀਡਮਾਰਟਿਨ ਕੰਪਨੀ ਨੇ ਬਣਾਇਆ ਹੈ ਅਤੇ ਇਹ ਬ੍ਰਿਟਿਸ਼ ਸੀ. ਕਿੰਗ ਹੈਲੀਕਾਪਟਰਾਂ ਦੀ ਜਗ੍ਹਾ ਲੈਣਗੇ। ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ 24 ਹੈਲੀਕਾਪਟਰ ਵੇਚੇ ਜਾਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ। ਇਨ੍ਹਾਂ ਹੈਲੀਕਾਪਟਰਾਂ ਨੂੰ ਲੜਾਕੂ ਸਮੁੰਦਰੀ ਬੇੜਿਆਂ, ਕਰੂਜ਼ਰ ਤੇ ਲੜਾਕੂ ਹਵਾਈ ਜਹਾਜ਼ਾਂ ਨਾਲ ਲੈਸ ਹੋਰ ਸਮੁੰਦਰੀ ਬੇੜਿਆਂ ‘ਤੇ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ ਵਿਚ ਕਾਂਗਰਸ ਨੂੰ ਦੱਸਿਆ ਹੈ ਕਿ ਇਸ ਤਜਵੀਜ਼ਸ਼ੁਦਾ ਵਿਕਰੀ ਦੀ ਮਦਦ ਨਾਲ ਭਾਰਤ ਤੇ ਅਮਰੀਕਾ ਦੇ ਰੱਖਿਆ ਤੇ ਦੁਵੱਲੇ ਸਬੰਧ ਮਜ਼ਬੂਤ ਹੋਣਗੇ। ਇਸ ਨਾਲ ਅਮਰੀਕਾ ਦੀ ਵਿਦੇਸ਼ ਨੀਤੀ ਤੇ ਕੌਮੀ ਸੁਰੱਖਿਆ ਵੀ ਮਜ਼ਬੂਤ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤ, ਅਮਰੀਕਾ ਦਾ ਵੱਡਾ ਡਿਫੈਂਸ ਹਿੱਸੇਦਾਰ ਹੈ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …