17 C
Toronto
Friday, September 12, 2025
spot_img
HomeUncategorizedਅੰਤਰਰਾਸ਼ਟਰੀ ਕਬੱਡੀ ਮੁਕਾਬਲੇ 'ਚ ਕੈਨੇਡਾ ਨੇ ਅਮਰੀਕਾ ਨੂੰ 27 ਅੰਕਾਂ ਦੇ ਵੱਡੇ...

ਅੰਤਰਰਾਸ਼ਟਰੀ ਕਬੱਡੀ ਮੁਕਾਬਲੇ ‘ਚ ਕੈਨੇਡਾ ਨੇ ਅਮਰੀਕਾ ਨੂੰ 27 ਅੰਕਾਂ ਦੇ ਵੱਡੇ ਫਰਕ ਨਾਲ ਹਰਾਇਆ

ਭਾਰਤ ਨੇ ਇੰਗਲੈਂਡ ‘ਤੇ ਦਰਜ ਕੀਤੀ ਸ਼ਾਨਦਾਰ ਜਿੱਤ
ਅੰਮ੍ਰਿਤਸਰ/ਬਿਊਰੋ ਨਿਊਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ ਰਾਸ਼ਟਰੀ ਕਬੱਡੀ ਮੁਕਾਬਲੇ ਚੱਲ ਰਹੇ ਹਨ। ਇਨ੍ਹਾਂ ਮੁਕਾਬਲਿਆਂ ਤਹਿਤ ਅੱਜ ਅੰਮ੍ਰਿਤਸਰ ‘ਚ ਕੈਨੇਡਾ ਅਤੇ ਅਮਰੀਕਾ ਵਿਚਾਲੇ ਇਸ ਕਬੱਡੀ ਕੱਪ ਦਾ ਪੰਜਵਾਂ ਮੁਕਾਬਲਾ ਖੇਡਿਆ ਗਿਆ, ਜਿਸ ਵਿਚ ਕੈਨੇਡਾ ਨੇ ਅਮਰੀਕਾ ਨੂੰ 27 ਅੰਕਾਂ ਦੇ ਵੱਡੇ ਫਰਕ ਨਾਲ ਹਰਾਇਆ। ਪਹਿਲੇ ਹਾਫ ਵਿਚ ਕੈਨੇਡਾ ਦੀ ਟੀਮ ‘ਤੇ ਅਮਰੀਕਾ ਦਾ ਦਬਾਦਬਾ ਰਿਹਾ। ਪਰ ਦੂਜੇ ਹਾਫ ਵਿਚ ਕੈਨੇਡਾ ਦੀ ਟੀਮ ਅਮਰੀਕਾ ‘ਤੇ ਏਨੀ ਹਾਵੀ ਹੋ ਗਈ ਕਿ ਅਖੀਰ ਕੈਨੇਡਾ ਦੀ ਸ਼ਾਨਦਾਰ ਜਿੱਤ ਹੋਈ। ਇਸ ਮੈਚ ਵਿਚ ਕੈਨੇਡਾ ਦੇ 53 ਅੰਕ ਅਤੇ ਅਮਰੀਕਾ ਦੇ 26 ਅੰਕ ਸਨ। ਇਸ ਤੋਂ ਪਹਿਲਾਂ ਹੋਏ ਮੈਚ ਵਿਚ ਭਾਰਤ ਨੇ ਇੰਗਲੈਂਡ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਧਿਆਨ ਰਹੇ ਕਿ ਲੰਘੀ 1 ਦਸੰਬਰ ਤੋਂ ਇਹ ਕਬੱਡੀ ਮੈਚ ਸੁਲਤਾਨਪੁਰ ਲੋਧੀ ਦੀ ਧਰਤੀ ‘ਤੇ ਸ਼ੁਰੂ ਹੋਏ ਅਤੇ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਇਨ੍ਹਾਂ ਮੈਚਾਂ ਦੀ ਸਮਾਪਤੀ ਹੋਣੀ ਹੈ।

RELATED ARTICLES
POPULAR POSTS