ਪਰ ਮਸਜਿਦ ਲਈ 6 ਦਸੰਬਰ ਨੂੰ ਪਟੀਸ਼ਨ ਦਾਇਰ ਕਰਨਗੇ
ਲਖਨਊ/ਬਿਊਰੋ ਨਿਊਜ਼
ਅਯੁੱਧਿਆ ਮਾਮਲੇ ਵਿਚ ਰਿਵਿਊ ਪਟੀਸ਼ਨ ਲਗਾਉਣ ਦੀ ਸਮਾਂ ਸੀਮਾ ਖਤਮ ਹੋਣ ਦੇ ਆਖਰੀ ਦਿਨ, ਯਾਨੀ 6 ਦਸੰਬਰ ਨੂੰ ਮੁਸਲਿਮ ਪੱਖ ਪਟੀਸ਼ਨ ਦਾਖਲ ਕਰੇਗਾ। ਅਯੁੱਧਿਆ ਮਾਮਲੇ ਵਿਚ ਲੰਘੀ 9 ਨਵੰਬਰ ਨੂੰ ਫੈਸਲਾ ਆਇਆ ਸੀ। ਸੁਪਰੀਮ ਕੋਰਟ ਨੇ ਵਿਵਾਦਤ ਜ਼ਮੀਨ ਰਾਮਲੱਲਾ ਬਿਰਾਜਮਾਨ ਨੂੰ ਦਿੱਤੀ ਸੀ ਅਤੇ ਅਯੁੱਧਿਆ ਵਿਚ ਕਿਸੇ ਪ੍ਰਮੁੱਖ ਸਥਾਨ ‘ਤੇ 5 ਏਕੜ ਜ਼ਮੀਨ ਮਸਜਿਦ ਲਈ ਦੇਣ ਦੇ ਨਿਰਦੇਸ਼ ਦਿੱਤੇ ਸਨ। ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ ਰਿਵਿਊ ਪਟੀਸ਼ਨ ਲਗਾਉਣ ਲਈ ਇਕ ਮਹੀਨੇ ਦਾ ਸਮਾਂ ਹੁੰਦਾ ਹੈ ਅਤੇ ਇਹ ਸਮਾਂ 6 ਦਸੰਬਰ ਨੂੰ ਖਤਮ ਹੋ ਰਿਹਾ ਹੈ, ਕਿਉਂਕਿ 7 ਅਤੇ 8 ਦਸੰਬਰ ਨੂੰ ਸ਼ਨੀਵਾਰ ਤੇ ਐਤਵਾਰ ਕਰਕੇ ਅਦਾਲਤ ਬੰਦ ਰਹੇਗੀ। ਧਿਆਨ ਰਹੇ ਕਿ ਮੁਸਲਿਮ ਪੱਖ ਵਲੋਂ 1973 ਤੋਂ ਇਸ ਮਾਮਲੇ ਦੀ ਪੈਰਵੀ ਕਰ ਰਹੇ ਸੁਪਰੀਮ ਕੋਰਟ ਦੇ ਵਕੀਲ ਜਿਲਾਨੀ ਨੇ ਕਿਹਾ ਕਿ 6 ਦਸੰਬਰ ਨੂੰ ਪਟੀਸ਼ਨ ਦਾਇਰ ਕੀਤੀ ਜਾਵੇਗੀ। ਜਿਲਾਨੀ ਨੇ ਕਿਹਾ ਕਿ ਮੰਦਰ ਜਾਂ ਟਰੱਸਟ ਬਣਨ ਨਾਲ ਉਨ੍ਹਾਂ ਨੂੰ ਕੋਈ ਨਰਾਜ਼ਗੀ ਨਹੀਂ। ਅਸੀਂ ਤਾਂ ਮਸਜਿਦ ਲਈ ਪਟੀਸ਼ਨ ਦਾਇਰ ਕਰਾਂਗੇ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …