ਭਾਰਤ ਅਤੇ ਬਰੂਨੇਈ ਵਿਚਕਾਰ ਰਾਜਨੀਤਕ ਸਬੰਧਾਂ ਨੂੰ ਹੋਏ 40 ਸਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨੇਈ ਦਾਰੂਸਲਮ ਅਤੇ ਸਿੰਗਾਪੁਰ ਦੇ ਤਿੰਨ ਦਿਨਾਂ ਸਰਕਾਰੀ ਦੌਰੇ ਲਈ ਚਲੇ ਗਏ ਹਨ। ਸੁਲਤਾਨ ਹਾਜੀ ਹਸਨਲ ਬੋਲਕੀਆ ਦੇ ਸੱਦੇ ’ਤੇ ਪ੍ਰਧਾਨ ਮੰਤਰੀ ਮੋਦੀ ਬਰੂਨੇਈ ਦਾਰੂਸਲਮ ਦਾ ਦੌਰਾ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਬਰੂਨੇਈ ਯਾਤਰਾ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਦੁਵੱਲੀ ਯਾਤਰਾ ਹੋਵੇਗੀ। ਭਾਰਤ ਅਤੇ ਬਰੂਨੇਈ ਵਿਚਕਾਰ ਰਾਜਨੀਤਕ ਸਬੰਧਾਂ ਨੂੰ 40 ਸਾਲ ਪੂਰੇ ਹੋ ਗਏ ਹਨ ਅਤੇ ਇਸ ਮੌਕੇ ਭਾਰਤੀ ਪ੍ਰਧਾਨ ਮੰਤਰੀ ਵਲੋਂ ਬਰੂਨੇਈ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਉਹ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਦੇ ਸੱਦੇ ’ਤੇ ਸਿੰਗਾਪੁਰ ਦੀ ਯਾਤਰਾ ਕਰਨਗੇ। ਇਹ ਯਾਤਰਾ 4 ਤੇ 5 ਸਤੰਬਰ ਨੂੰ ਤੈਅ ਕੀਤੀ ਗਈ ਹੈ।