Breaking News
Home / ਪੰਜਾਬ / ਬੁੱਧ ਸਿੰਘ ਨੂੰ ਕਾਂਗਰਸੀਆਂ ਨੇ ਕੁੱਟਿਆ, ਦਸਤਾਰ ਵੀ ਉਤਾਰੀ

ਬੁੱਧ ਸਿੰਘ ਨੂੰ ਕਾਂਗਰਸੀਆਂ ਨੇ ਕੁੱਟਿਆ, ਦਸਤਾਰ ਵੀ ਉਤਾਰੀ

ਕਰਜ਼ਾ ਮਾਫ਼ੀ ਦੇ ਪੋਸਟਰ ‘ਚ ਕੈਪਟਨ ਨਾਲ ਕਦੇ ਲੱਗੀ ਸੀ ਤਸਵੀਰ
ਗੁਰਦਾਸਪੁਰ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ ਵੇਲੇ ਜਿਸ ਕਿਸਾਨ ਬੁੱਧ ਸਿੰਘ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਜ਼ਾ ਮਾਫ਼ੀ ਦੀ ਫੋਟੋ ਪੋਸਟਰ ਵਿਚ ਛਾਪੀ ਗਈ ਸੀ, ਉਸੇ ਕਿਸਾਨ ਨੂੰ ਕਾਂਗਰਸੀ ਵਰਕਰਾਂ ਨੇ ਕੁੱਟਿਆ ਤੇ ਦਸਤਾਰ ਵੀ ਉਛਾਲ ਦਿੱਤੀ। ਇਹੀ ਨਹੀਂ, ਕਾਂਗਰਸੀ ਵਰਕਰਾਂ ਨੇ ਬਚਾਅ ਕਰਨ ਆਏ ਸਬ-ਇੰਸਪੈਕਟਰ ਅੰਮ੍ਰਿਤਪਾਲ ਸਿੰਘ ਰੰਧਾਵਾ ਨੂੰ ਵੀ ਨਹੀਂ ਬਖ਼ਸ਼ਿਆ। ਬੱਸ ਸਟੈਂਡ ਕੋਟਲੀ ਸੂਰਤ ਮੱਲ੍ਹੀ ਵਿਚ ਵਾਪਰੀ ਘਟਨਾ ਇਕ ਹੱਟੀ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋ ਗਈ।
ਕਿਸਾਨ ਬੁੱਧ ਸਿੰਘ ਦਾ ਕਹਿਣਾ ਹੈ ਕਿ ਕਾਂਗਰਸ ਨੇ ਕਰਜ਼ਾ ਮਾਫ਼ੀ ਯੋਜਨਾ ਦੇ ਪੋਸਟਰ ਵਿਚ ਉਨ੍ਹਾਂ ਦੀ ਫੋਟੋ ਅਮਰਿੰਦਰ ਸਿੰਘ ਦੇ ਨਾਲ ਛਾਪੀ ਸੀ। ਕਾਂਗਰਸ ਦੀ ਕਰਜ਼ਾ ਮਾਫ਼ੀ ਯੋਜਨਾ ਦਾ ਉਹ ਚਿਹਰਾ ਬਣੇ ਸਨ ਪਰ ਰਾਜਭਾਗ ਵਿਚ ਆਉਣ ਮਗਰੋਂ ਕਾਂਗਰਸ ਨੇ ਕਰਜ਼ਾ ਮਾਫ਼ ਨਹੀਂ ਕੀਤਾ ਸੀ। ਜਦੋਂ ਇਹ ਗੱਲ ਪ੍ਰਰੈੱਸ ਦੇ ਧਿਆਨ ਵਿਚ ਆਈ ਤਾਂ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਦਾ ਕਰਜ਼ਾ ਲਾਹਿਆ ਸੀ। ਇਸ ਮਗਰੋਂ ਬੁੱਧ ਸਿੰਘ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਬੁੱਧ ਸਿੰਘ ਮੁਤਾਬਕ ਸ਼ਨਿੱਚਰਵਾਰ ਨੂੰ ਉਹ ਬਿਜਲੀ ਦਫ਼ਤਰ ਕੋਟਲੀ ਸੂਰਤੀ ਮੱਲ੍ਹੀ ਤੋਂ ਘਰ ਪਰਤ ਰਹੇ ਸਨ ਕਿ ਕਾਂਗਰਸ ਦਾ ਸਰਕਲ ਪ੍ਰਧਾਨ ਹਰਦੇਵ ਗੋਲਡੀ ਸਾਥੀਆਂ ਨਾਲ ਆ ਗਿਆ ਤੇ ਕੁੱਟਮਾਰ ਕਰਨ ਲੱਗਾ ਤੇ ਉਨ੍ਹਾਂ ਦੀ ਦਸਤਾਰ ਦੀ ਬੇਅਦਬੀ ਕੀਤੀ। ਉੱਥੋਂ ਲੰਘਦੇ ਪੁਲਿਸ ਮੁਲਾਜ਼ਮਾਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੇ ਸੱਟਾਂ ਲੱਗੀਆਂ। ਕੁੱਟਮਾਰ ਕਰਨ ਵਾਲਿਆਂ ‘ਤੇ ਕਾਰਵਾਈ ਦੀ ਬਜਾਏ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਥਾਣੇ ਵਿਚ ਬਿਠਾਈ ਰੱਖਿਆ। ਕਾਂਗਰਸੀ ਵਰਕਰ ਵੀ ਸਮਝੌਤੇ ਲਈ ਦਬਾਅ ਪਾਉਂਦੇ ਰਹੇ।
ਮਾਮਲੇ ਦੀ ਉਚ ਪੱਧਰੀ ਜਾਂਚ ਹੋਵੇ : ਸੁਖਬੀਰ ਬਾਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਦੀ ਉਸ ਗਰੀਬ ਕਿਸਾਨ ਬੁੱਧ ਸਿੰਘ ਖਿਲਾਫ ਸਿਆਸੀ ਕਿੜ੍ਹ ਕੱਢਣ ਲਈ ਸਖਤ ਨਿਖੇਧੀ ਕੀਤੀ ਹੈ। ਕਾਂਗਰਸ ਪਾਰਟੀ ਨੇ ਉਸ ਨੂੰ ਆਪਣੀ ਕਰਜ਼ੀ ਮੁਆਫੀ ਸਕੀਮ ਦਾ ਪੋਸਟਰ ਬੁਆਏ ਵੀ ਬਣਾਇਆ ਅਤੇ ਬਾਅਦ ਵਿਚ ਵਾਅਦੇ ਤੋਂ ਮੁੱਕਰ ਕੇ ਉਸ ਨਾਲ ਵਿਸ਼ਵਾਸਘਾਤ ਕੀਤਾ ਹੈ। ਸੁਖਬੀਰ ਨੇ ਇਸ ਘਟਨਾ ਦੀ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਅਤੇ ਸਾਰੇ ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਲਈ ਆਖਿਆ। ਸੁਖਬੀਰ ਨੇ ਕਿਹਾ ਕਿ ਬੁੱਧ ਸਿੰਘ ਨੂੰ ਇਨਸਾਫ ਦਿਵਾਉਣ ਲਈ ਉਹ ਸੰਘਰਸ਼ ਵੀ ਕਰਨਗੇ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …