Breaking News
Home / ਭਾਰਤ / ਐਸ.ਪੀ.ਜੀ. ਸੁਰੱਖਿਆ ਸਬੰਧੀ ਫੈਸਲਾ ਗਾਂਧੀ ਪਰਿਵਾਰ ਕਰਕੇ ਨਹੀਂ ਲਿਆ

ਐਸ.ਪੀ.ਜੀ. ਸੁਰੱਖਿਆ ਸਬੰਧੀ ਫੈਸਲਾ ਗਾਂਧੀ ਪਰਿਵਾਰ ਕਰਕੇ ਨਹੀਂ ਲਿਆ

ਅਮਿਤ ਸ਼ਾਹ ਨੇ ਕਿਹਾ – ਅਸੀਂ ਵੰਸ਼ਵਾਦ ਦੇ ਹਾਂ ਖਿਲਾਫ
ਨਵੀਂ ਦਿੱਲੀ/ਬਿਊਰੋ ਨਿਊਜ਼
ਐਸ.ਪੀ.ਜੀ. ਸੁਰੱਖਿਆ ਸੋਧ ਬਿੱਲ ਅੱਜ ਰਾਜ ਸਭਾ ਵਿਚ ਵੀ ਪਾਸ ਹੋ ਗਿਆ। ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਬਿੱਲ ਵਿਚ ਅਸੀਂ ਪੰਜਵੀਂ ਸੋਧ ਕੀਤੀ ਹੈ ਅਤੇ ਇਹ ਤਬਦੀਲੀ ਗਾਂਧੀ ਪਰਿਵਾਰ ਨੂੰ ਧਿਆਨ ਵਿਚ ਰੱਖ ਕੇ ਨਹੀਂ ਕੀਤੀ ਗਈ। ਸ਼ਾਹ ਨੇ ਕਿਹਾ ਕਿ ਇਸ ਤੋਂ ਪਹਿਲਾਂ ਜੋ ਚਾਰ ਸੋਧਾਂ ਕੀਤੀਆਂ ਗਈਆਂ, ਉਹ ਇਕ ਪਰਿਵਾਰ ਨੂੰ ਧਿਆਨ ਵਿਚ ਰੱਖ ਕੇ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਇਕ ਪਰਿਵਾਰ ਦੇ ਖਿਲਾਫ ਨਹੀਂ ਹਾਂ, ਪਰ ਵੰਸ਼ਵਾਦ ਦੇ ਖਿਲਾਫ ਜ਼ਰੂਰ ਹਾਂ। ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਗਾਂਧੀ ਪਰਿਵਾਰ ਦੀ ਐਸ.ਪੀ.ਜੀ. ਸੁਰੱਖਿਆ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਹੁਣ ਸੋਨੀਆ ਗਾਂਧੀ, ਰਾਹੁਲ ਅਤੇ ਪ੍ਰਿਅੰਕਾ ਵਾਡਰਾ ਦੀ ਸੁਰੱਖਿਆ ਸੀ.ਆਰ.ਪੀ.ਐਫ. ਨੂੰ ਸੌਂਪੀ ਗਈ ਹੈ। ਧਿਆਨ ਰਹੇ ਕਿ ਐਸ.ਪੀ.ਜੀ. ਸੁਰੱਖਿਆ ਵਾਪਸ ਲੈਣ ਤੋਂ ਬਾਅਦ ਪਿਛਲੇ ਦਿਨੀਂ ਪ੍ਰਿਅੰਕਾ ਗਾਂਧੀ ਦੀ ਸੁਰੱਖਿਆ ਵਿਚ ਲਾਪਰਵਾਹੀ ਹੋਈ ਅਤੇ ਸੈਲਫੀ ਲੈਣ ਲਈ ਉਸਦੇ ਨਿਵਾਸ ‘ਤੇ 7 ਵਿਅਕਤੀ ਪਹੁੰਚ ਗਏ ਸਨ।

Check Also

ਮੁੰਬਈ ਹਮਲੇ ਦੇ ਆਰੋਪੀ ਤਹੱਵੁਰ ਰਾਣਾ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ

ਪਾਕਿਸਤਾਨ ਨੇ ਤਹੱਵੁਰ ਰਾਣਾ ਤੋਂ ਬਣਾਈ ਦੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਮੁੰਬਈ ਹਮਲਿਆਂ ਦੇ ਸਾਜਿਸ਼ ਘਾੜਿਆਂ …