Breaking News
Home / ਭਾਰਤ / ਭਾਰਤ ਤੇ ਕੈਨੇਡਾ ਦਰਮਿਆਨ ਵਪਾਰ, ਸਿੱਖਿਆ ਤੇ ਸੁਰੱਖਿਆ ਮੁੱਦਿਆਂ ‘ਤੇ ਦੁਵੱਲੀ ਗੱਲਬਾਤ

ਭਾਰਤ ਤੇ ਕੈਨੇਡਾ ਦਰਮਿਆਨ ਵਪਾਰ, ਸਿੱਖਿਆ ਤੇ ਸੁਰੱਖਿਆ ਮੁੱਦਿਆਂ ‘ਤੇ ਦੁਵੱਲੀ ਗੱਲਬਾਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਦੇਸ਼ ਮੰਤਰੀ ਜੈਸ਼ੰਕਰ ਨੇ ਪਿਛਲੇ ਦਿਨੀਂ ਭਾਰਤ ਦੌਰੇ ‘ਤੇ ਪਹੁੰਚੀ ਕੈਨੇਡਾ ਦੀ ਹਮਰੁਤਬਾ ਮੇਲੋਨੀ ਜੋਲੀ ਨਾਲ ਵਪਾਰ, ਸੁਰੱਖਿਆ ਅਤੇ ਵਿਦਿਆਰਥੀਆਂ ਦੀ ਗਤੀਸ਼ੀਲਤਾ ਸਮੇਤ ਕਈ ਖੇਤਰਾਂ ‘ਚ ਸਹਿਯੋਗ ਵਧਾਉਣ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਵਿਆਪਕ ਗੱਲਬਾਤ ਕੀਤੀ।
ਵਿਦੇਸ਼ ਮੰਤਰਾਲੇ ਦੇ ਅਨੁਸਾਰ ਆਪਣੀ ਰਣਨੀਤਕ ਵਾਰਤਾ ‘ਚ ਦੋਵੇਂ ਪੱਖਾਂ ਨੇ ਪ੍ਰਸਤਾਵਿਤ ਅਰੰਭਿਕ ਵਪਾਰ ਸਮਝੌਤੇ (ਈ.ਪੀ.ਟੀ.ਏ.) ‘ਤੇ ਸਹਿਮਤੀ ਪ੍ਰਗਟ ਕੀਤੀ।
ਦੋਵੇਂ ਵਿਦੇਸ਼ ਮੰਤਰੀਆਂ ਨੇ ਕੌਮਾਂਤਰੀ ਸਥਿਤੀ, ਖਾਸ ਕਰ ਯੂਕਰੇਨ ਅਤੇ ਭਾਰਤ-ਪ੍ਰਸ਼ਾਂਤ ਦੇ ਮੁੱਦੇ ‘ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹ ਇਕ ਸਾਰਥਿਕ ਸੰਵਾਦ ਸੀ, ਜਿਸ ‘ਚ ਦੋਵਾਂ ਧਿਰਾਂ ਨੇ ਦੁਵੱਲੇ ਸੰਬੰਧਾਂ ਨੂੰ ਗਹਿਰਾ ਕਰਨ ਲਈ ਆਪਣੀ ਗਹਿਰੀ ਵਚਨਬੱਧਤਾ ਨੂੰ ਮਜਬੂਤ ਕੀਤਾ। ਜ਼ਿਕਰਯੋਗ ਹੈ ਕਿ ਜੋਲੀ ਦੋ ਦਿਨਾ ਭਾਰਤ ਦੌਰੇ ‘ਤੇ ਆਈ ਸੀ। ਇੱਥੇ ਥਿੰਕ ਟੈਂਕ ‘ਚ ਸੰਬੋਧਨ ਦੌਰਾਨ ਜੋਲੀ ਨੇ ਕਿਹਾ ਕਿ ਭਾਰਤ ਦੀ ਵਧਦੀ ਰਣਨੀਤਕ, ਆਰਥਿਕ ਅਤੇ ਜਨਸੰਖਿਆ ਮਹੱਤਤਾ ਉਸ ਨੂੰ ਹਿੰਦ ਪ੍ਰਸ਼ਾਂਤ ‘ਚ ਕੈਨੇਡਾ ਲਈ ਇਕ ਅਹਿਮ ਭਾਈਵਾਲ ਬਣਾਉਂਦੀ ਹੈ। ਜੈਸ਼ੰਕਰ ਨੇ ਟਵੀਟ ਕੀਤਾ, ਕਿ ਕੈਨੇਡਾ ਦੀ ਹਮਰੁਤਬਾ ਨਾਲ ਰਚਨਾਤਕ ਚਰਚਾ ਹੋਈ।

Check Also

ਜੰਮੂ ਕਸ਼ਮੀਰ ’ਚ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਨਿਬੜਿਆ

3 ਪੜ੍ਹਾਵਾਂ ’ਚ ਪਈਆਂ ਵੋਟਾਂ ਦੇ ਨਤੀਜੇ 8 ਅਕਤੂਬਰ ਨੂੰ ਆਉਣਗੇ ਜੰਮੂ/ਬਿਊਰੋ ਨਿਊਜ਼ ਜੰਮੂ ਕਸ਼ਮੀਰ …