ਕੁੱਤਾ ਬੱਚੀ ਨੂੰ ਨਾਲੇ ‘ਚੋਂ ਕੱਢ ਲਿਆਇਆ ਬਾਹਰ
ਕੈਥਲ/ਬਿਊਰੋ ਨਿਊਜ਼
ਹਰਿਆਣਾ ਵਿਚ ਪੈਂਦੇ ਕੈਥਲ ‘ਚ ਇਕ ਮਹਿਲਾ ਨੇ ਕੁਝ ਘੰਟਿਆਂ ਦੀ ਨਵਜੰਮੀ ਬੱਚੀ ਨੂੰ ਪੋਲੀਥੀਨ ਵਿਚ ਲਪੇਟ ਕੇ ਨਾਲੇ ਵਿਚ ਸੁੱਟ ਦਿੱਤਾ। ਬੱਚੀ ਦੀ ਕਿਸਮਤ ਇਹ ਸੀ ਕਿ ਇਕ ਕੁੱਤਾ ਉਸ ਨੂੰ ਨਾਲੇ ਵਿਚੋਂ ਬਾਹਰ ਕੱਢ ਲੈ ਆਇਆ ਅਤੇ ਫਿਰ ਕੁੱਤੇ ਨੇ ਉਚੀ-ਉਚੀ ਭੌਂਕਣਾ ਸ਼ੁਰੂ ਕਰ ਦਿੱਤਾ। ਕੁੱਤੇ ਦੀ ਅਵਾਜ਼ ਸੁਣ ਕੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲਿਸ ਦੀ ਮੱਦਦ ਨਾਲ ਇਸ ਬੱਚੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਬੱਚੀ ਦੀ ਹਾਲਤ ਸਥਿਰ ਹੈ। ਇਹ ਘਟਨਾ ਸੀਸੀ ਟੀਵੀ ਕੈਮਰੇ ਵਿਚ ਕੈਦ ਹੋ ਵੀ ਗਈ। ਹੈਰਾਨੀ ਦੀ ਗੱਲ ਹੈ ਕਿ ਮਹਿਲਾ ਤੜਕੇ 4 ਵੱਜ ਕੇ 18 ਮਿੰਟ ‘ਤੇ ਬੱਚੀ ਨੂੰ ਨਾਲੇ ਵਿਚ ਸੁੱਟ ਕੇ ਗਈ ਅਤੇ ਕੁੱਤਾ 4 ਵੱਜ ਕੇ 27 ਮਿੰਟ ‘ਤੇ ਬੱਚੀ ਨੂੰ ਨਾਲੇ ਵਿਚੋਂ ਬਾਹਰ ਲੈ ਆਇਆ।
Check Also
ਸੁਪਰੀਮ ਕੋਰਟ ਨੇ ਨਵੇਂ ਵਕਫ ਕਾਨੂੰਨ ਤਹਿਤ ਨਿਯੁਕਤੀਆਂ ’ਤੇ ਲਗਾਈ ਰੋਕ
ਕੋਰਟ ਨੇ ਕੇਂਦਰ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ ਦਿੱਤੇ 7 ਦਿਨ ਨਵੀਂ ਦਿੱਲੀ/ਬਿਊਰੋ ਨਿਊਜ਼ …