40 ਦਲਿਤ ਪਰਿਵਾਰਾਂ ਨੇ ਪਿੰਡ ਛੱਡਿਆ
ਹਿਸਾਬ/ਬਿਊਰੋ ਨਿਊਜ਼
ਹਿਸਾਰ ਦੇ ਪਿੰਡ ਮਿਰਚਪੁਰ ਵਿਚ ਅੱਜ ਫਿਰ ਜਾਟ ਅਤੇ ਦਲਿਤਾਂ ਵਿਚ ਟਕਰਾਅ ਹੋ ਗਿਆ ਹੈ। ਇਹ ਟਕਰਾਅ ਇਕ ਦੂਜੇ ‘ਤੇ ਤਨਜ਼ ਕੱਸਣ ਤੋਂ ਬਾਅਦ ਸ਼ੁਰੂ ਹੋਇਆ ਜੋ ਬਾਅਦ ਵਿਚ ਮਾਰਕੁੱਟ ਵਿਚ ਬਦਲ ਗਿਆ। ਅੱਜ ਸਵੇਰੇ 40 ਦਲਿਤਾਂ ਪਰਿਵਾਰਾਂ ਨੇ ਪਿੰਡ ਛੱਡ ਦਿੱਤਾ ਹੈ। ਦੋਵਾਂ ਭਾਈਚਾਰਿਆਂ ਵਿਚ ਛੇ ਸਾਲ ਪਹਿਲਾਂ ਵੀ ਟਕਰਾਅ ਹੋ ਗਿਆ ਸੀ। ਜ਼ਿਕਰਯੋਗ ਹੈ ਕਿ ਹਰਿਆਣਾ ਵਿਚ ਰਿਜ਼ਰਵੇਸ਼ਨ ਨੂੰ ਲੈ ਕੇ ਜਾਟ ਭਾਈਚਾਰੇ ਨੇ ਫਿਰ ਤੋਂ ਅੰਦੋਲਨ ਵੀ ਸ਼ੁਰੂ ਕੀਤਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਸਕੂਲ ਵਿਚ ਨੰਬਰਦਾਰ ਨੇ ਦੌੜਾਂ ਦਾ ਮੁਕਾਬਲਾ ਕਰਵਾਇਆ ਅਤੇ ਇਸ ਵਿਚ ਦਲਿਤ ਭਾਈਚਾਰੇ ਦਾ ਲੜਕਾ ਸ਼ਿਵ ਕੁਮਾਰ ਜੇਤੂ ਗਿਆ। ਇਸ ਤੋਂ ਬਾਅਦ ਦੂਜੇ ਭਾਈਚਾਰੇ ਨੇ ਉਸ ‘ਤੇ ਤਨਜ ਕੱਸਣੇ ਸ਼ੁਰੂ ਕਰ ਦਿੱਤੇ। ਕੁਝ ਹੀ ਦੇਰ ਵਿਚ ਦੋਵਾਂ ਧਿਰਾਂ ਵਿਚ ਟਕਰਾਅ ਹੋ ਗਿਆ ਅਤੇ ਇਕ ਦੂਸਰੇ ‘ਤੇ ਲਾਠੀਆਂ ਅਤੇ ਇੱਟਾਂ ਨਾਲ ਹਮਲਾ ਕੀਤਾ। ਇਸ ਦੇ ਚੱਲਦਿਆਂ 40 ਦਲਿਤ ਪਰਿਵਾਰਾਂ ਦੇ 120 ਵਿਅਕਤੀਆਂ ਨੇ ਪਿੰਡ ਛੱਡ ਦਿੱਤਾ ਹੈ। ਪਿੰਡ ਵਿਚ ਪੁਲਿਸ ਤੈਨਾਤ ਕੀਤੀ ਗਈ ਹੈ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …