ਪੁਲਿਸ ਨਾਕਿਆਂ ‘ਤੇ ਮੁਲਾਜ਼ਮਾਂ ਨੂੰ ਗੁਰਦੁਆਰਾ ਸਾਹਿਬ ‘ਚੋਂ ਜਾਂਦਾ ਹੈ ਲੰਗਰ
ਫ਼ਰੀਦਕੋਟ/ਬਿਊਰੋ ਨਿਊਜ਼
ਬਰਗਾੜੀ ਬੇਅਦਬੀ ਕਾਂਡ ਦਾ ਸੱਚ ਸਾਹਮਣੇ ਲਿਆਉਣ ਲਈ ਕੀਤੀ ਡੇਰਾ ਪ੍ਰੇਮੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਫਰੀਦਕੋਟ ਪੁਲਿਸ ਨੇ ਇਨ੍ਹਾਂ ਵਿਅਕਤੀਆਂ ਦੇ ਪਰਿਵਾਰਾਂ ਅਤੇ ਜਾਨ-ਮਾਲ ਦੀ ਰੱਖਿਆ ਲਈ ਚੌਕਸੀ ਵਧਾਈ ਹੋਈ ਹੈ। ਇਸ ਲਈ ਪੀਏਪੀ ਜਲੰਧਰ ਤੋਂ ਤਿੰਨ ਆਰਮਡ ਫੋਰਸ ਕੰਪਨੀਆਂ ਬੁਲਾਈਆਂ ਗਈਆਂ ਹਨ। ਪੁਲਿਸ ਕੋਲ ਇਨ੍ਹਾਂ ਮੁਲਾਜ਼ਮਾਂ ਦੇ ਖਾਣੇ ਲਈ ਫੰਡ ਨਹੀਂ ਹੈ, ਜਿਸ ਕਰਕੇ ਗੁਰਦੁਆਰਾ ਪ੍ਰਬੰਧਕਾਂ ਦੀ ਮਦਦ ਲਈ ਜਾ ਰਹੀ ਹੈ। ਆਰਮਡ ਫੋਰਸ ਕੰਪਨੀਆਂ ਦੇ 300 ਮੁਲਾਜ਼ਮਾਂ ਨੇ ਜ਼ਿਲ੍ਹੇ ਵਿੱਚ ਨਾਕੇ ਲਾਏ ਹੋਏ ਹਨ। ਪੁਲਿਸ ਦੀ ਬੇਨਤੀ ‘ਤੇ ਮਾਤਾ ਖੀਵੀ ਜੀ ਗੁਰਦੁਆਰੇ ਵਿੱਚੋਂ ਪੁਲਿਸ ਨੂੰ ਲੰਗਰ ਭੇਜਿਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਸੇਵਾਦਾਰ ਗੁਰਦਿੱਤ ਸਿੰਘ ਨੇ ਕਿਹਾ ਕਿ ਪੁਲਿਸ ਦੀ ਬੇਨਤੀ ‘ਤੇ ਨਾਕਿਆਂ ਉੱਪਰ ਲੰਗਰ ਭੇਜਿਆ ਗਿਆ ਹੈ।
Check Also
ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ
ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …