Breaking News
Home / ਪੰਜਾਬ / ਬਾਬਾ ਹਰਦੇਵ ਸਿੰਘ ਨਿਰੰਕਾਰੀ ਦੀ ਬੇਟੀ ਨੇ ਪਤੀ ‘ਤੇ ਲਗਾਇਆ ਦੋ ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਠੱਗੀ ਦਾ ਆਰੋਪ

ਬਾਬਾ ਹਰਦੇਵ ਸਿੰਘ ਨਿਰੰਕਾਰੀ ਦੀ ਬੇਟੀ ਨੇ ਪਤੀ ‘ਤੇ ਲਗਾਇਆ ਦੋ ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਠੱਗੀ ਦਾ ਆਰੋਪ

ਕਿਹਾ, ਸੰਦੀਪ ਨੇ ਫਰਜ਼ੀ ਦਸਤਖਤਾਂ ਨਾਲ ਕੰਪਨੀ ਆਪਣੇ ਨਾਮ ਕਰਵਾਈ
ਚੰਡੀਗੜ੍ਹ/ਬਿਊਰੋ ਨਿਊਜ਼
ਨਿਰੰਕਾਰੀ ਮਿਸ਼ਨ ਦੇ ਬਾਬਾ ਹਰਦੇਵ ਸਿੰਘ ਦੀ ਵੱਡੀ ਬੇਟੀ ਸਮਤਾ ਨੇ ਆਪਣੇ ਪਤੀ ਸੰਦੀਪ ਖਿੰਡਾ ‘ਤੇ ਦੋ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੀ ਠੱਗੀ ਦਾ ਆਰੋਪ ਲਗਾਇਆ ਹੈ। ਸਮਤਾ ਦਾ ਕਹਿਣਾ ਹੈ ਕਿ ਇਸ ਲਈ ਉਨ੍ਹਾਂ ਦੇ ਫਰਜ਼ੀ ਦਸਤਖਤਾਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਦਿੱਲੀ ‘ਚ ਕੇਸ ਦਰਜ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਹਰਦੇਵ ਸਿੰਘ ਦੀ 13 ਮਈ 2016 ਨੂੰ ਕੈਨੇਡਾ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਉਸ ਸਮੇਂ ਸੰਦੀਪ ਵੀ ਉਨ੍ਹਾਂ ਦੇ ਨਾਲ ਕਾਰ ਵਿਚ ਹੀ ਸੀ। ਸਮਤਾ ਨੇ ਸ਼ਿਕਾਇਤ ਵਿਚ ਕਿਹਾ ਕਿ ਸੰਦੀਪ ਨੇ ਜੇ.ਐਫ.ਐਲ. ਨਾਮ ਦੀ ਇਕ ਕੰਪਨੀ ਖਰੀਦੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਵਿਚ ਸੌ ਫੀਸਦੀ ਸ਼ੇਅਰ ਵੀ ਮੇਰੇ ਸਨ। ਸੰਦੀਪ ਨੇ ਫਰਜ਼ੀ ਡਿਜ਼ੀਟਲ ਦਸਤਖਤ ਨਾਲ ਕੰਪਨੀ ਨੂੰ ਆਪਣੇ ਨਾਮ ਕਰਵਾ ਲਿਆ ਸੀ।

Check Also

ਹਵਾ ਪ੍ਰਦੂਸ਼ਣ ਨੂੰ ਦੇਖਦਿਆਂ ਸਕੂਲਾਂ ’ਚ ਹੋਣ ਛੁੱਟੀਆਂ : ਮਨੀਸ਼ ਤਿਵਾੜੀ

ਚੰਡੀਗੜ੍ਹ ’ਚ ਹਵਾ ਪ੍ਰਦੂਸ਼ਣ ਵਧਿਆ ਚੰਡੀਗੜ੍ਹ/ਬਿਊਰੋ ਨਿਊਜ਼ ਚੰਡੀਗੜ੍ਹ ਦੀ ਆਬੋ-ਹਵਾ ਵੀ ਇਨ੍ਹੀਂ ਦਿਨੀਂ ਪੂਰੀ ਤਰ੍ਹਾਂ …