Breaking News
Home / ਪੰਜਾਬ / ਜੱਲ੍ਹਿਆਂਵਾਲਾ ਬਾਗ਼ ਦੀ ਨਵੀਂ ਦਿੱਖ ਦੇਖਣ ਲਈ ਉਡੀਕ ਹੋਰ ਲੰਮੀ ਹੋਈ

ਜੱਲ੍ਹਿਆਂਵਾਲਾ ਬਾਗ਼ ਦੀ ਨਵੀਂ ਦਿੱਖ ਦੇਖਣ ਲਈ ਉਡੀਕ ਹੋਰ ਲੰਮੀ ਹੋਈ

ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਲਾਈਟ ਐਂਡ ਸਾਊਂਡ ਸ਼ੋਅ ਲਈ ਹਾਲੇ ਤੱਕ ਨਹੀਂ ਵਧਿਆ ਲੋੜੀਂਦਾ ਬਿਜਲੀ ਲੋਡ
ਅੰਮ੍ਰਿਤਸਰ/ਬਿਊਰੋ ਨਿਊਜ਼ : ਇਤਿਹਾਸਕ ਜੱਲ੍ਹਿਆਂਵਾਲਾ ਬਾਗ਼ ਦੀ ਨਵੀਂ ਦਿੱਖ ਦੇਖਣ ਲਈ ਲੋਕ ਉਤਾਵਲੇ ਹਨ ਪਰ ਇਸ ਨੂੰ ਆਮ ਲੋਕਾਂ ਲਈ ਖੋਲ੍ਹਣ ਵਿੱਚ ਹੋਰ ਦੇਰ ਹੋਣ ਦੀ ਸੰਭਾਵਨਾ ਹੈ। ਇੱਥੇ ਚੱਲਣ ਵਾਲੇ ਲਾਈਟ ਐਂਡ ਸਾਊਂਡ ਸ਼ੋਅ ਸਮੇਤ ਹੋਰ ਲੋੜਾਂ ਲਈ ਲੋੜੀਂਦਾ ਬਿਜਲੀ ਦਾ ਲੋਡ ਹੁਣ ਤੱਕ ਨਹੀਂ ਵਧਾਇਆ ਗਿਆ। ਜੱਲ੍ਹਿਆਂਵਾਲਾ ਬਾਗ਼ ਵਿੱਚ ਚੱਲ ਰਹੀ ਨਵ-ਉਸਾਰੀ ਦੌਰਾਨ ਇੱਥੇ ਵਿਸ਼ੇਸ਼ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇੱਥੇ ਦਸਤਾਵੇਜ਼ੀ ਫ਼ਿਲਮ ਦਿਖਾਊਣ, ਲੇਜ਼ਰ ਸ਼ੋਅ ਤੇ ਲਾਈਟ ਐਂਡ ਸਾਊਂਡ ਸ਼ੋਅ ਲਈ ਬਿਜਲੀ ਦੇ ਵਧੇਰੇ ਲੋਡ ਦੀ ਲੋੜ ਹੈ।
ਜੱਲ੍ਹਿਆਂਵਾਲਾ ਬਾਗ ਦੀ ਸ਼ਤਾਬਦੀ ਮੌਕੇ ਕੇਂਦਰ ਸਰਕਾਰ ਵੱਲੋਂ ਸਮਾਰਕ ਦੀ ਸਾਂਭ-ਸੰਭਾਲ ਅਤੇ ਮੁਰੰਮਤ ਲਈ ਲਗਪਗ 20 ਕਰੋੜ ਰੁਪਏ ਦੀ ਯੋਜਨਾ ਬਣਾਈ ਗਈ ਸੀ। ਕੇਂਦਰੀ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ ਭਾਰਤੀ ਪੁਰਾਤੱਤਵ ਵਿਭਾਗ ਦੀ ਨਿਗਰਾਨੀ ਹੇਠ ਇੱਥੇ ਕੰਮ ਚੱਲ ਰਿਹਾ ਹੈ।ઠ
ਪੁਰਾਤੱਤਵ ਵਿਭਾਗ ਦੇ ਅਧਿਕਾਰੀ ਮੁਤਾਬਕ ਉਸਾਰੀ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਉਹ ਜਲਦੀ ਸਮਾਰਕ ਦੀ ਜ਼ਿੰਮੇਵਾਰੀ ਟਰੱਸਟ ਨੂੰ ਸੌਂਪਣਾ ਚਾਹੁੰਦੇ ਹਨ ਪਰ ਇਸ ਸਬੰਧੀ ਦੇਰ ਪ੍ਰਬੰਧਕਾਂ ਦੇ ਪੱਖ ਤੋਂ ਹੋ ਰਹੀ ਹੈ। ਪ੍ਰਬੰਧਕਾਂ ਵੱਲੋਂ ਬਿਜਲੀ ਲੋਡ ਨਹੀਂ ਵਧਾਇਆ ਗਿਆ। ਇੱਥੇ ਪਹਿਲਾਂ ਬਿਜਲੀ ਦਾ ਲੋਡ ਸੌ ਕਿਲੋਵਾਟ ਸੀ ਅਤੇ 120 ਕੇਵੀ ਸਮਰੱਥਾ ਦਾ ਟਰਾਂਸਫਾਰਮਰ ਲੱਗਾ ਹੋਇਆ ਸੀ। ਹੁਣ ਬਿਜਲੀ ਦਾ ਲੋਡ ਵਧ ਕੇ 220 ਤੋਂ 250 ਕੇਵੀ ਹੋ ਜਾਵੇਗਾ, ਜਿਸ ਲਈ 330 ਕੇਵੀ ਸਮਰੱਥਾ ਵਾਲੇ ਟਰਾਂਸਫਾਰਮਰ ਦੀ ਲੋੜ ਹੈ।
ਇਸ ਸਬੰਧੀ ਵਿਭਾਗ ਨੇ ਸਥਾਨਕ ਪ੍ਰਸ਼ਾਸਨ ਨੂੰ ਜਾਣੂ ਕਰਵਾ ਦਿੱਤਾ ਹੈ। ਜੱਲ੍ਹਿਆਂਵਾਲਾ ਬਾਗ਼ ਸ਼ਹੀਦੀ ਸਮਾਰਕ ਕੰਮ ਵਿੱਚ ਤੇਜ਼ੀ ਲਿਆਉਣ ਲਈ ਆਮ ਲੋਕਾਂ ਵਾਸਤੇ 15 ਫਰਵਰੀ ਨੂੰ ਬੰਦ ਕੀਤਾ ਗਿਆ ਸੀ ਅਤੇ ਇਸ ਨੂੰ 12 ਅਪਰੈਲ ਨੂੰ ਖੋਲ੍ਹਿਆ ਜਾਣਾ ਸੀ ਪਰ ਕਰੋਨਾ ਮਹਾਮਾਰੀ ਕਾਰਨ ਇਸ ਨੂੰ 31 ਜੁਲਾਈ ਤੱਕ ਵਧਾ ਦਿੱਤਾ ਗਿਆ ਸੀ। ਹੁਣ ਨਵੰਬਰ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਇਹ ਲੋਕਾਂ ਲਈ ਨਹੀਂ ਖੋਲ੍ਹਿਆ ਗਿਆ।
ਆਮ ਲੋਕਾਂ?ਲਈ ਜਲਦੀ ਖੋਲ੍ਹਿਆ ਜਾਵੇਗਾ ਜੱਲ੍ਹਿਆਂਵਾਲਾ ਬਾਗ਼ : ਸ਼ਵੇਤ ਮਲਿਕ
ਟਰਸੱਟ ਦੇ ਮੈਂਬਰ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਆਖਿਆ ਕਿ ਜਲਦੀ ਜੱਲ੍ਹਿਆਂਵਾਲਾ ਬਾਗ਼ ਨੂੰ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਬਿਜਲੀ ਦੇ ਲੋਡ ਦੀ ਸਮਰੱਥਾ ਵਧਾਉਣ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੈ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ ਜੱਲ੍ਹਿਆਂਵਾਲਾ ਬਾਗ਼ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …