14.3 C
Toronto
Thursday, September 18, 2025
spot_img
Homeਪੰਜਾਬਵਜ਼ੀਫਾ ਘੁਟਾਲੇ ਦਾ ਮਾਮਲਾ

ਵਜ਼ੀਫਾ ਘੁਟਾਲੇ ਦਾ ਮਾਮਲਾ

ਅਕਾਲੀ ਦਲ ਵੱਲੋਂ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਧਰਨਾ
ਚੋਣਾਂ ਜਿੱਤਣ ਮਗਰੋਂ ਤਿੰਨ ਮਹੀਨਿਆਂ ਵਿਚ ਧਰਮਸੋਤ ਨੂੰ ਭੇਜਾਂਗੇ ਜੇਲ੍ਹ : ਸੁਖਬੀਰ
ਨਾਭਾ/ਬਿਊਰੋ ਨਿਊਜ਼ : ਵਜ਼ੀਫਾ ਘੁਟਾਲਾ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਨਾਭਾ ‘ਚ ਲਗਾਏ ਧਰਨੇ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ 2022 ਵਿੱਚ ਚੋਣਾਂ ਜਿੱਤਣ ਮਗਰੋਂ ਉਹ ਤਿੰਨ ਮਹੀਨੇ ਅੰਦਰ ਧਰਮਸੋਤ ਨੂੰ ਜੇਲ੍ਹ ਭੇਜਣਗੇ। ਉਨ੍ਹਾਂ ਨੇ ਧਰਮਸੋਤ ਨੂੰ ਘਪਲੇ ਸਬੰਧੀ ਕਲੀਨ ਚਿੱਟ ਦੇਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਸ਼ਬਦੀ ਵਾਰ ਕੀਤੇ ਅਤੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ, ਦਲਿਤਾਂ ਅਤੇ ਨੌਜਵਾਨਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਪਿੱਛੇ ਹਟ ਰਹੀ ਹੈ।
ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਦੀ ਰਚਨਾ ਹੀ ਦਲਿਤ ਭਾਈਚਾਰੇ ਕਾਰਨ ਹੋਈ ਹੈ। ਅਕਾਲ ਤਖ਼ਤ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਅੱਗੇ ਆਏ 10 ਦਲਿਤਾਂ ਤੋਂ ਲੈ ਕੇ ‘ਕੰਮੀਆਂ ਦੇ ਵਿਹੜੇ’ ਦਾ ਜ਼ਿਕਰ ਕਰਦਿਆਂ ਉਨ੍ਹਾਂ ਭਾਈ ਸੰਗਤ ਸਿੰਘ ਦਾ ਸਿੱਖ ਇਤਿਹਾਸ ਵਿਚ ਮਹੱਤਵ ਦੱਸਿਆ। ਉਨ੍ਹਾਂ ਮੰਚ ਤੋਂ ਅਪੀਲ ਕੀਤੀ ਕਿ 2022 ਦੀਆਂ ਚੋਣਾਂ ਜਿੱਤ ਕੇ ਕਿਸੇ ਦਲਿਤ ਵਿਅਕਤੀ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਦਾ ਮੁੱਖ ਆਗੂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਮੁੱਕਰ ਗਿਆ ਹੈ।
ਇਸ ਦੌਰਾਨ ਪਟਿਆਲਾ ਗੇਟ ਚੌਕ ਵਿੱਚ ਧਰਨੇ ਪਿੱਛੋਂ ਜਦੋਂ ਅਕਾਲੀ ਸਮਰਥਕਾਂ ਸਮੇਤ ਪਾਰਟੀ ਪ੍ਰਧਾਨ ਨੇ ਧਰਮਸੋਤ ਦੀ ਕੋਠੀ ਵੱਲ ਕੂਚ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ। ਇਸ ਮੌਕੇ ਉਨ੍ਹਾਂ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਦੇ ਕੇ ਵਜ਼ੀਫ਼ਾ ਘੁਟਾਲੇ ਦੀ ਜਾਂਚ ਹਾਈਕੋਰਟ ਦੇ ਜੱਜ ਕੋਲੋਂ ਕਰਵਾਉਣ ਦੀ ਮੰਗ ਕੀਤੀ। ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਪਰਾਲੀ ਸਾੜਨ ਸਬੰਧੀ ਵੱਡੇ ਜੁਰਮਾਨਿਆਂ ਦੇ ਫ਼ੈਸਲੇ ਦੀ ਵੀ ਨਿਖੇਧੀ ਕੀਤੀ। ਇਸ ਮੌਕੇ ਸਾਬਕਾ ਦਲਿਤ ਭਲਾਈ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਪਵਨ ਟੀਨੂੰ, ਐੱਨ.ਕੇ. ਸ਼ਰਮਾ, ਸੁਰਜੀਤ ਸਿੰਘ ਰੱਖੜਾ, ਐੱਸਜੀਪੀਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਪਾਰਟੀ ਹਲਕਾ ਇੰਚਾਰਜ ਕਬੀਰ ਦਾਸ ਨੇ ਸੰਬੋਧਨ ਕੀਤਾ।

RELATED ARTICLES
POPULAR POSTS