ਪੁਲਿਸ ਕਹਿੰਦੀ – ਸ਼ਰਾਰਤੀ ਅਨਸਰਾਂ ਨੂੰ ਜਲਦੀ ਫੜ ਲਿਆ ਜਾਵੇਗਾ
ਮੁਹਾਲੀ/ਬਿਊਰੋ ਨਿਊਜ਼
ਮੁਹਾਲੀ ਵਿਚ ਕਿਸੇ ਸ਼ਰਾਰਤੀ ਅਨਸਰ ਨੇ ਹੋਰਡਿੰਗ ‘ਤੇ ਛਪੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ‘ਤੇ ਕਾਲਖ ਮਲ ਦਿੱਤੀ। ਇਹ ਕਾਲਖ ਬਲੌਂਗੀ-ਕੁੰਬੜਾ ਸੜਕ ‘ਤੇ ਲੱਗੇ ਹੋਰਡਿੰਗ ‘ਤੇ ਮਲੀ ਗਈ ਹੈ। ਪੁਲਿਸ ਨੇੜੇ-ਤੇੜੇ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੇਖ ਕੇ ਆਰੋਪੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਹੋਰਡਿੰਗ ‘ਤੇ ‘ਕਿਸਾਨ ਖੁਸ਼ਹਾਲ-ਪੰਜਾਬ ਖੁਸ਼ਹਾਲ’ ਦਾ ਇਸ਼ਤਿਹਾਰ ਛਪਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਇਹ ਇਸ਼ਤਿਹਾਰੀ ਬੋਰਡ ਤਕਰੀਬਨ 15 ਫੁੱਟ ਉੱਚਾ ਸੀ। ਮੁਹਾਲੀ ਦੇ ਥਾਣਾ ਫੇਜ 1 ਦੇ ਐਸ.ਐਚ.ਓ. ਮਨਫੂਲ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ, ਜਿਸ ਨੇ ਵੀ ਅਜਿਹੀ ਹਰਕਤ ਕੀਤੀ ਹੈ, ਉਸ ਨੂੰ ਜਲਦੀ ਹੀ ਫੜ ਲਿਆ ਜਾਵੇਗਾ।

