-7 C
Toronto
Thursday, February 12, 2026
spot_img
Homeਪੰਜਾਬਕੈਪਟਨ ਅਮਰਿੰਦਰ ਨੇ ਜਾਖੜ ਨੂੰ ਵੀ ਨਹੀਂ ਦਿੱਤਾ ਮਿਲਣ ਦਾ ਸਮਾਂ

ਕੈਪਟਨ ਅਮਰਿੰਦਰ ਨੇ ਜਾਖੜ ਨੂੰ ਵੀ ਨਹੀਂ ਦਿੱਤਾ ਮਿਲਣ ਦਾ ਸਮਾਂ

ਪਰਗਟ ਸਿੰਘ ਦੀ ਚਿੱਠੀ ਨੇ ਵੀ ਪਾਇਆ ਭੜਥੂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਾਜਾਸ਼ਾਹੀ ਤੋਂ ਮੰਤਰੀ, ਵਿਧਾਇਕ ਅਤੇ ਪ੍ਰਧਾਨ ਵੀ ਖਾਸੇ ਨਰਾਜ਼ ਹਨ। ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦਾ ਮਾਮਲਾ ਚੁੱਕ ਕੇ ਸੁਨੀਲ ਜਾਖੜ ਵੀ ਕੈਪਟਨ ਦੀ ਨਰਾਜ਼ਗੀ ਦਾ ਪਾਤਰ ਬਣ ਗਏ ਹਨ। ਜਾਣਕਾਰੀ ਮਿਲੀ ਹੈ ਕਿ ਸੁਨੀਲ ਜਾਖੜ ਨੇ ਤਿੰਨ ਵਾਰੀ ਕੈਪਟਨ ਅਮਰਿੰਦਰ ਕੋਲੋਂ ਮਿਲਣ ਲਈ ਸਮਾਂ ਮੰਗਿਆ, ਪਰ ਉਨ੍ਹਾਂ ਨੂੰ ਇਹ ਸਮਾਂ ਨਹੀਂ ਮਿਲ ਸਕਿਆ। ਇਸ ਤੋਂ ਪਹਿਲਾਂ ਵੀ ਕੁਝ ਮੰਤਰੀ ਅਤੇ ਵਿਧਾਇਕ ਕੈਪਟਨ ਖਿਲਾਫ ਮੋਰਚਾ ਖੋਲ੍ਹ ਚੁੱਕੇ ਹਨ।
ਇਸੇ ਤਹਿਤ ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਨੇ ਵੀ ਚਾਰ ਸਫਿਆਂ ਦੀ ਇਕ ਚਿੱਠੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਹੈ ਅਤੇ ਹੁਣ ਇਸ ਚਿੱਠੀ ਦੇ ਉਜਾਗਰ ਹੋਣ ਤੋਂ ਬਾਅਦ ਪਾਰਟੀ ਅੰਦਰ ਹਲਚਲ ਜਿਹੀ ਮਚ ਗਈ ਹੈ। ਪਰਗਟ ਸਿੰਘ ਨੇ ਲਿਖਿਆ ਕਿ ਸੂਬੇ ਅੰਦਰ ਨਸ਼ਿਆਂ ਨੂੰ ਰੋਕਣ ਲਈ ਸਾਡੀ ਸਰਕਾਰ ਸਫਲ ਨਹੀਂ ਹੋਈ ਅਤੇ ਨਾ ਹੀ ਰੇਤ ਅਤੇ ਟਰਾਂਸਪੋਰਟ ਮਾਫੀਆ ‘ਤੇ ਸ਼ਿਕੰਜਾ ਕੱਸਣ ਦੀ ਗੱਲ ਤੁਰੀ ਹੈ। ਉਨ੍ਹਾਂ ਲਿਖਿਆ ਕਿ ਜਿਨ੍ਹਾਂ ਲੋਕਾਂ ਨੇ ਸਾਡੀ ਸਰਕਾਰ ਬਣਾਈ ਹੈ, ਉਹ ਸਾਰੇ ਕਾਂਗਰਸ ਦੀਆਂ ਦੀਆਂ ਨੀਤੀਆਂ ਤੋਂ ਨਰਾਜ਼ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਹ ਚਿੱਠੀ ਪਰਗਟ ਸਿੰਘ ਨੇ ਦੋ ਮਹੀਨੇ ਪਹਿਲਾਂ ਲਿਖੀ ਸੀ, ਪਰ ਇਹ ਬਾਹਰ ਹੀ ਹੁਣ ਆਈ ਹੈ।

RELATED ARTICLES
POPULAR POSTS