20.4 C
Toronto
Tuesday, June 30, 2026
spot_img
HomeਕੈਨੇਡਾFrontਯੂਕੇ ਦੀ ਨਵੀਂ ਕੈਬਨਿਟ ’ਚ ਭਾਰਤੀ ਮੂਲ ਦੀ ਲੀਜ਼ਾ ਨੰਦੀ ਨੂੰ ਮਿਲੀ...

ਯੂਕੇ ਦੀ ਨਵੀਂ ਕੈਬਨਿਟ ’ਚ ਭਾਰਤੀ ਮੂਲ ਦੀ ਲੀਜ਼ਾ ਨੰਦੀ ਨੂੰ ਮਿਲੀ ਥਾਂ


ਖੇਡਾਂ ਅਤੇ ਸੱਭਿਆਚਾਰ ਦਾ ਮਿਲਿਆ ਵਿਭਾਗ
ਚੰਡੀਗੜ੍ਹ/ਬਿਊਰੋ ਨਿਊਜ਼ : ਕੀਰ ਸਟਾਰਮਰ ਨੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਉਨ੍ਹਾਂ ਬਕਿੰਘਮ ਪੈਲੇਸ ਵਿਚ ਕਿੰਗ ਚਾਰਲਸ ਨਾਲ ਮੁਲਾਕਾਤ ਤੋਂ ਬਾਅਦ 58ਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਹੈ। ਲੇਬਰ ਪਾਰਟੀ ਨੇ 650 ਮੈਂਬਰੀ ਹਾਊਸ ਆਫ਼ ਕਾਮਨਜ਼ ਵਿੱਚ 412 ਸੀਟਾਂ ਹਾਸਲ ਕੀਤੀਆਂ, ਜੋ ਕਿ 2019 ਦੀਆਂ ਪਿਛਲੀਆਂ ਚੋਣਾਂ ਨਾਲੋਂ 211 ਵੱਧ ਹਨ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਆਪਣੇ ਕੈਬਨਿਟ ਮੰਤਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ ਜਿਨ੍ਹਾਂ ਵਿਚ ਭਾਰਤੀ ਮੂਲ ਦੀ ਲੀਜ਼ਾ ਨੰਦੀ ਨੂੰ ਵੀ ਥਾਂ ਦਿੱਤੀ ਗਈ ਹੈ। ਕੀਰ ਸਟਾਰਮਰ ਦੀ ਕੈਬਨਿਟ ਇਸ ਤਰ੍ਹਾਂ ਹੈ ਉਪ ਪ੍ਰਧਾਨ ਮੰਤਰੀ-ਐਂਜੇਲਾ ਰੇਨਰ, ਵਿੱਤ ਸਕੱਤਰ-ਰਾਛਲ ਰੀਵਜ਼; ਗ੍ਰਹਿ ਸਕੱਤਰ ਯਵੇਟ ਕੂਪਰ, ਰੱਖਿਆ ਸਕੱਤਰ ਜੌਨ ਹੀਲੀ, ਵਿਦੇਸ਼ ਸਕੱਤਰ-ਡੇਵਿਡ ਲੈਮੀ, ਨਿਆਂ ਸਕੱਤਰ- ਸ਼ਬਾਨਾ ਮਹਿਮੂਦ, ਟਰਾਂਸਪੋਰਟ ਸਕੱਤਰ- ਲੁਈਸ ਹੇਗ, ਵਾਤਾਵਰਣ, ਖੁਰਾਕ ਅਤੇ ਪੇਂਡੂ ਮਾਮਲਿਆਂ ਦੇ ਸਕੱਤਰ-ਸਟੀਵ ਰੀਡ ਦਾ ਨਾਂ ਸ਼ਾਮਲ ਹੈ। ਇਸ ਤੋਂ ਇਲਾਵਾ ਭਾਰਤੀ ਮੂਲ ਦੀ ਲੀਜ਼ਾ ਨੰਦੀ ਨੂੰ ਸੱਭਿਆਚਾਰ, ਮੀਡੀਆ, ਖੇਡ ਸਕੱਤਰ ਬਣਾਇਆ ਗਿਆ ਹੈ।

RELATED ARTICLES
POPULAR POSTS