ਅੰਮ੍ਰਿਤਸਰ : ਅਕਾਲੀ-ਭਾਜਪਾ ਸਰਕਾਰ ‘ਚ ਮੰਤਰੀ ਰਹੇ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਮਾਣਹਾਨੀ ਦੇ ਕੇਸ ‘ਚੋਂ ਬਰੀ ਕਰ ਦਿੱਤਾ। ਸਾਬਕਾ ਮੰਤਰੀ ਅਨਿਲ ਜੋਸ਼ੀ ਖਿਲਾਫ਼ ਵਕੀਲ ਵਨੀਤ ਮਹਾਜਨ ਨੇ 2013 ‘ਚ ਮਾਣਹਾਨੀ ਦਾ ਇਹ ਕੇਸ ਦਰਜ ਕਰਵਾਇਆ ਸੀ। ਜੋਸ਼ੀ ‘ਤੇ ਆਰੋਪ ਸੀ ਕਿ ਸਾਬਕਾ ਮੰਤਰੀ ਨੇ ਅੰਗਰੇਜ਼ੀ ਅਤੇ ਇਕ ਹਿੰਦੀ ਅਖਬਾਰ ਰਾਹੀਂ ਵਕੀਲ ਵਨੀਤ ਮਹਾਜਨ ਤੇ ਉਨ੍ਹਾਂ ਦੇ ਇਕ ਸਾਥੀ ਵਕੀਲ ਦੋਸਤ ਨੂੰ ਬਲੈਕਮੇਲਰ ਕਿਹਾ ਸੀ। ਜਿਸ ਤੋਂ ਬਾਅਦ ਵਨੀਤ ਮਹਾਜਨ ਨੇ ਸਾਬਕਾ ਮੰਤਰੀ ਖਿਲਾਫ਼ ਅਦਾਲਤ ‘ਚ ਉਨ੍ਹਾਂ ਦਾ ਅਕਸ ਧੁੰਦਲਾ ਕਰਨ ਦੇ ਆਰੋਪ ਤਹਿਤ ਇਹ ਮਾਮਲਾ ਦਰਜ ਕਰਵਾਇਆ ਸੀ। ਜਿਸ ਵਿਚੋਂ ਅਨਿਲ ਜੋਸ਼ੀ ਨੂੰ ਅੰਮ੍ਰਿਤਸਰ ਦੀ ਅਦਾਲਤ ਨੇ ਬਰੀ ਕਰ ਦਿੱਤਾ।