14.9 C
Toronto
Tuesday, September 15, 2026
spot_img
Homeਪੰਜਾਬਦਲ ਖਾਲਸਾ ਨੇ ਜੀ-20 ਦੇ ਬਰਾਬਰ ਚਲਾਇਆ ਪੀ-20 ਸੰਮੇਲਨ

ਦਲ ਖਾਲਸਾ ਨੇ ਜੀ-20 ਦੇ ਬਰਾਬਰ ਚਲਾਇਆ ਪੀ-20 ਸੰਮੇਲਨ

ਦਲ ਖਾਲਸਾ ਨੇ ਜੀ-20 ਦੇ ਬਰਾਬਰ ਚਲਾਇਆ ਪੀ-20 ਸੰਮੇਲਨਅੰਮ੍ਰਿਤਸਰ/ਬਿਊਰੋ ਨਿਊਜ਼ : ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਵਿੱਚ ਭਾਰਤ ਦੀ ਪ੍ਰਧਾਨਗੀ ਹੇਠ ਚੱਲ ਰਹੇ ਜੀ-20 ਦੇ ਬਰਾਬਰ ਪੀ-20 ਸੰਮੇਲਨ ਕਰਵਾਇਆ ਗਿਆ, ਜਿਸ ਵਿੱਚ ਸ਼ਾਮਲ ਹੋਈਆਂ ਸਮੂਹ ਧਿਰਾਂ ਨੇ ਮੰਨਿਆ ਕਿ ਨਿਆਂ ਤੋਂ ਬਿਨਾਂ ਸ਼ਾਂਤੀ ਨਹੀਂ ਹੋ ਸਕਦੀ ਤੇ ਸ਼ਾਂਤੀ ਤੋਂ ਬਿਨਾਂ ਤਰੱਕੀ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਦੇਸ਼ ਵੰਡ ਤੋਂ ਹੁਣ ਤੱਕ ਪੰਜਾਬ ਨਾਲ ਹਮੇਸ਼ਾ ਅਨਿਆਂ ਹੋਇਆ ਹੈ। ਇਸ ਮੌਕੇ ਦਲ ਖਾਲਸਾ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਮਾਗਮ ਦੇ ਡੈਲੀਗੇਟਾਂ ਵੱਲੋਂ ਦਿੱਤੇ ਗਏ ਸੁਝਾਅ ਦਿੱਲੀ ਸਥਿਤ ਜੀ-20 ਦੂਤਘਰਾਂ ਤੱਕ ਪਹੁੰਚਾਏ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਦਲ ਖਾਲਸਾ ਵੱਲੋਂ ਕਰਵਾਏ ਗਏ ਇਸ ਸੰਮੇਲਨ ਵਿੱਚ ਲਗਪਗ 20 ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਤੇ ਨਿਆਂ ਦੀ ਤਰਸਯੋਗ ਤੇ ਖਸਤਾ ਸਥਿਤੀ ਦਾ ਹਵਾਲਾ ਦਿੰਦਿਆਂ ਬੁਲਾਰਿਆਂ ਨੇ ਇੱਕਸੁਰ ਹੁੰਦਿਆਂ ਤਰੱਕੀ ਲਈ ਸ਼ਾਂਤੀ ਅਤੇ ਸ਼ਾਂਤੀ ਲਈ ਨਿਆਂ ਦੀ ਲੋੜ ‘ਤੇ ਜ਼ੋਰ ਦਿੱਤਾ।
ਸੰਮੇਲਨ ਵਿੱਚ ਸ਼ਾਮਲ ਪ੍ਰਤੀਨਿਧਾਂ ਨੇ ਜੀ-20 ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਾਸੀਆਂ ਲਈ ਸੰਯੁਕਤ ਰਾਸ਼ਟਰ ਵੱਲੋਂ ਮਾਨਤਾ ਪ੍ਰਾਪਤ ਸਵੈ-ਨਿਰਣੈ ਦੇ ਅਧਿਕਾਰ ਦੀ ਵਰਤੋਂ ਯਕੀਨੀ ਬਣਾਉਣ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਦੇਣ ਲਈ ਭਾਰਤ ਸਰਕਾਰ ਦੀ ਆਲੋਚਨਾ ਕੀਤੀ। ਦਲ ਖਾਲਸਾ ਦੇ ਕੰਵਰਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸੰਘਰਸ਼ ਦਾ ਰਾਹ ਜਮਹੂਰੀਅਤ ਵਾਲਾ ਹੈ।

 

RELATED ARTICLES
POPULAR POSTS