-0.5 C
Toronto
Wednesday, March 4, 2026
spot_img
Homeਪੰਜਾਬਪੰਜਾਬ 'ਚ ਕਈ ਥਾਈਂ ਅਜੇ ਵੀ ਅੰਧ ਵਿਸ਼ਵਾਸ ਦਾ ਬੋਲਬਾਲਾ

ਪੰਜਾਬ ‘ਚ ਕਈ ਥਾਈਂ ਅਜੇ ਵੀ ਅੰਧ ਵਿਸ਼ਵਾਸ ਦਾ ਬੋਲਬਾਲਾ

ਤਲਵੰਡੀ ਸਾਬੋ/ਬਿਊਰੋ ਨਿਊਜ਼ : ਤਲਵੰਡੀ ਸਾਬੋ ਨੇੜਲੇ ਪਿੰਡ ਮਿਰਜੇਆਣਾ ਵਿੱਚ ਟੂਣਾ ਕਰਨ ਦੀ ਉਲੰਘਣਾ ਕਰਨ ਵਾਲੇ ਗੁਰਸਿੱਖ ਪਰਿਵਾਰ ਦਾ ਪਿੰਡ ਵਾਸੀਆਂ ਵੱਲੋਂ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਤੇ ਹੋਰ ਸਿੱਖ ਜਥੇਬੰਦੀਆਂ ਗੁਰਸਿੱਖ ਪਰਿਵਾਰ ਦੇ ਹੱਕ ਵਿੱਚ ਆ ਗਈਆਂ ਹਨ। ਜ਼ਿਕਰਯੋਗ ਹੈ ਕਿ ਪਿੰਡ ਮਿਰਜੇਆਣਾ ਵਿੱਚ ਪਸ਼ੂਆਂ ਦੀ ਮੂੰਹ-ਖੁਰ ਬਿਮਾਰੀ ਦੀ ਰੋਕਥਾਮ ਲਈ ਪਿੰਡ ਵਾਸੀਆਂ ਨੇ ਮਾਲੇਰਕੋਟਲਾ ਦੇ ਕਿਸੇ ਤਾਂਤਰਿਕ ਦੇ ਕਹਿਣ ‘ਤੇ ਰਾਤ ਸਮੇਂ ਪਿੰਡ ਵਿੱਚ ਦਸ ਤੋਂ ਸਵੇਰੇ ਛੇ ਵਜੇ ਤੱਕ ਬੱਤੀਆਂ ਬੰਦ ਰੱਖਣ ਦਾ ਫ਼ੈਸਲਾ ਕੀਤਾ। ਪਿੰਡ ਦੇ ਅਵਤਾਰ ਸਿੰਘ ਦੇ ਗੁਰਸਿੱਖ ਪਰਿਵਾਰ ਨੇ ਰਾਤ ਸਮੇਂ ਇੱਕ ਕਮਰੇ ਦੀ ਲਾਈਟ ਕੁੱਝ ਸਮੇਂ ਲਈ ਜਗਾ ਲਈ। ਇਸ ਤੋਂ ਗੁੱਸੇ ਹੋਏ ਪਿੰਡ ਵਾਸੀਆਂ ਤੇ ਪੰਚਾਇਤ ਨੇ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ। ਅਵਤਾਰ ਸਿੰਘ ਨੇ ਇਸ ਸਬੰਧੀ ਡੀਸੀ ਨੂੰ ਸ਼ਿਕਾਇਤ ਕੀਤੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੱਕ ਵੀ ਪਹੁੰਚ ਕੀਤੀ ਹੈ। ਸਰਪੰਚ ਮਲਕੀਤ ਸਿੰਘ ਦਾ ਕਹਿਣਾ ਸੀ ਕਿ ਪਿੰਡ ਵਾਸੀ ਧਾਗਾ ਕਰਵਾ ਕੇ ਲਿਆਏ ਸਨ। ਸਾਰੇ ਪਿੰਡ ਵਾਸੀਆਂ ਨੇ ਇਸ ਦਾ ਪਾਲਣ ਵੀ ਕੀਤਾ, ਪਰ ਅਵਤਾਰ ਸਿੰਘ ਦੇ ਪਰਿਵਾਰ ਨੇ ਇਸ ਦੀ ਉਲੰਘਣਾ ਕੀਤੀ।

RELATED ARTICLES
POPULAR POSTS