Breaking News
Home / ਪੰਜਾਬ / ਮੋਦੀ ਫਿਰੋਜ਼ਪੁਰ ’ਚ ਖਾਲੀ ਕੁਰਸੀਆਂ ਦੀ ਖਬਰ ਮਿਲਦਿਆਂ ਹੀ ਮੁੜੇ ਵਾਪਸ

ਮੋਦੀ ਫਿਰੋਜ਼ਪੁਰ ’ਚ ਖਾਲੀ ਕੁਰਸੀਆਂ ਦੀ ਖਬਰ ਮਿਲਦਿਆਂ ਹੀ ਮੁੜੇ ਵਾਪਸ

ਕਿਸਾਨਾਂ ਦੀ ਨਰਾਜ਼ਗੀ ਕਰਕੇ ਰੈਲੀ ’ਚ ਨਹੀਂ ਪਹੁੰਚੇ ਲੋਕ
ਫਿਰੋਜ਼ਪੁਰ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰੋਜ਼ਪੁਰ ਵਿਚ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਕੇ ਪੰਜਾਬ ’ਚ ਪਾਰਟੀ ਦੀ ਚੋਣ ਮੁਹਿੰਮ ਦਾ ਆਗਾਜ਼ ਕਰਨਾ ਸੀ ਅਤੇ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਵੀ ਰੱਖਣੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਰੋਜ਼ਪੁਰ ਪਹੁੰਚੇ ਵੀ ਅਤੇ ਉਨ੍ਹਾਂ ਹੁਸੈਨੀਵਾਲਾ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਫਿਰੋਜ਼ਪੁਰ ’ਚ ਰੈਲੀ ਵਾਲੇ ਸਥਾਨ ’ਤੇ ਪਹੁੰਚਣਾ ਸੀ।
ਇਸ ਦੇ ਚੱਲਦਿਆਂ ਪ੍ਰਧਾਨ ਮੰਤਰੀ ਨੂੰ ਖਬਰ ਮਿਲ ਗਈ ਕਿ ਰੈਲੀ ਵਾਲੇ ਸਥਾਨ ’ਤੇ ਲਗਾਈਆਂ ਗਈਆਂ ਕੁਰਸੀਆਂ ਵੱਡੀ ਗਿਣਤੀ ਵਿਚ ਖਾਲੀ ਪਈਆਂ ਹਨ। ਕਿਸਾਨਾਂ ਦੀ ਨਰਾਜ਼ਗੀ ਕਰਕੇ ਪੰਜਾਬ ਦੇ ਲੋਕ ਭਾਜਪਾ ਦੀ ਰੈਲੀ ਵਿਚ ਨਹੀਂ ਪਹੁੰਚੇ। ਜਿਸ ਕਰਕੇ ਪ੍ਰਧਾਨ ਮੰਤਰੀ ਮੋਦੀ ਰੈਲੀ ਵਾਲੇ ਸਥਾਨ ’ਤੇ ਨਹੀਂ ਪਹੁੰਚੇ ਅਤੇ ਵਾਪਸ ਦਿੱਲੀ ਲਈ ਰਵਾਨਾ ਹੋ ਗਏ।
ਇਸਦੇ ਚੱਲਦਿਆਂ ਪੰਜਾਬ ਭਾਜਪਾ ਦੇ ਆਗੂਆਂ ਦੀਆਂ ਆਸਾਂ ਵੀ ਧਰੀਆਂ ਧਰਾਈਆਂ ਗਈਆਂ, ਜਿਨ੍ਹਾਂ ਨੇ ਰੈਲੀ ਨੂੰ ਸਫਲ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਸੀ। ਭਾਜਪਾ ਆਗੂ ਤਾਂ ਰੈਲੀ ਰੱਦ ਹੋਣ ਦਾ ਕਾਰਨ ਖਰਾਬ ਮੌਸਮ ਵੀ ਦੱਸ ਰਹੇ ਹਨ। ਇਸਦੇ ਚੱਲਦਿਆਂ ਭਾਜਪਾ ਨਾਲ ਸਾਂਝ ਪਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਵੀ ਰੈਲੀ ਵਾਲੇ ਸਥਾਨ ’ਤੇ ਪਹੁੰਚ ਚੁੱਕੇ ਸਨ, ਪਰ ਸਾਰਾ ਪੰਡਾਲ ਖਾਲੀ ਸੀ। ਸਾਰਾ ਪੰਡਾਲ ਖਾਲੀ ਹੋਣ ਦੀ ਖਬਰ ਜਦੋਂ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੀ ਤਾਂ ਉਹ ਵਾਪਸ ਦਿੱਲੀ ਰਵਾਨਾ ਹੋ ਗਏ।

 

Check Also

ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ

ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …