Breaking News
Home / ਪੰਜਾਬ / ਹਰਿਮੰਦਰ ਸਾਹਿਬ ‘ਚ ਪੁਰਾਤਨ ਬੇਰੀਆਂ ਨੂੰ ਲੱਗਿਆ ਭਰਪੂਰ ਫ਼ਲ

ਹਰਿਮੰਦਰ ਸਾਹਿਬ ‘ਚ ਪੁਰਾਤਨ ਬੇਰੀਆਂ ਨੂੰ ਲੱਗਿਆ ਭਰਪੂਰ ਫ਼ਲ

ਸ਼ਰਧਾਲੂਆਂ ਲਈ ਇਹ ਬੇਰੀਆਂ ਬਣੀਆਂ ਵਿਸ਼ੇਸ਼ ਖਿੱਚ ਦਾ ਕੇਂਦਰ
ਅੰਮ੍ਰਿਤਸਰ : ਹਰਿਮੰਦਰ ਸਾਹਿਬ ਕੰਪਲੈਕਸ ਅੰਦਰਲੀਆਂ ਪੁਰਾਤਨ ਤਿੰਨ ਬੇਰੀਆਂ ਨੂੰ ਇਸ ਵਰ੍ਹੇ ਵੀ ਬੇਰ ਲੱਗੇ ਹਨ। ਇਸ ਵਾਰ ਦੁਖ ਭੰਜਨੀ ਬੇਰੀ ਨੂੰ ਹੋਰਨਾਂ ਨਾਲੋਂ ਵਧੇਰੇ ਫਲ ਲੱਗਿਆ ਹੈ। ਇਨ੍ਹਾਂ ਪੁਰਾਤਨ ਬੇਰੀਆਂ ਨੂੰ ਲੱਗੇ ਫਲ ਇੱਥੇ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ। ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਦੀਆਂ ਪੁਰਾਣੀਆਂ ਤਿੰਨ ਬੇਰੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਦੁਖ ਭੰਜਨੀ ਬੇਰੀ, ਲਾਚੀ ਬੇਰ ਅਤੇ ਬੇਰ ਬਾਬਾ ਬੁੱਢਾ ਸਾਹਿਬ ਸ਼ਾਮਲ ਹਨ। ਇਹ ਸਾਰੀਆਂ ਹੀ ਪੁਰਾਤਨ ਬੇਰੀਆਂ ਹਨ, ਜਿਨ੍ਹਾਂ ਦੀ ਸਾਂਭ-ਸੰਭਾਲ ਦਹਾਕਾ ਪਹਿਲਾਂ ਪੰਜਾਬ ਖੇਤੀਬਾੜੀ ਲੁਧਿਆਣਾ ਦੇ ਬਾਗਬਾਨੀ ਮਾਹਿਰਾਂ ਵੱਲੋਂ ਸ਼ੁਰੂ ਕੀਤੀ ਗਈ ਸੀ। ਸਿੱਟੇ ਵਜੋਂ ਇਨ੍ਹਾਂ ਬੇਰੀਆਂ ਨੂੰ ਹੁਣ ਮੁੜ ਹਰ ਵਰ੍ਹੇ ਫਲ ਲੱਗਣਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਬੇਰੀਆਂ ਤੋਂ ਬੇਰ ਤੋੜਨ ਦੀ ਮਨਾਹੀ ਹੈ ਪਰ ਫਲ ਪੱਕਣ ਮਗਰੋਂ ਜਦੋਂ ਹੇਠਾਂ ਡਿਗਦਾ ਹੈ ਤਾਂ ਸ਼ਰਧਾਲੂਆਂ ਵੱਲੋਂ ਇਸ ਨੂੰ ਵੀ ਪ੍ਰਸਾਦਿ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਬੇਰੀਆਂ ਦੀ ਸਾਂਭ-ਸੰਭਾਲ ਲਈ ਇਨ੍ਹਾਂ ਦੇ ਆਲੇ ਦੁਆਲੇ ਰੋਕ ਲਾਈ ਹੈ ਤਾਂ ਜੋ ਸ਼ਰਧਾਲੂ ਇਸ ‘ਤੇ ઠਕੜਾਹ ਪ੍ਰਸਾਦਿ ਵਾਲੇ ਹੱਥ ਨਾ ਲਾ ਸਕਣ ਅਤੇ ਕੜਾਹ ਪ੍ਰਸਾਦਿ ਇੱਥੇ ਨਾ ਰੱਖ ਸਕਣ। ਇਹ ਰੋਕਾਂ ਤੋਂ ਪਹਿਲਾਂ ਸ਼ਰਧਾਲੂਆਂ ਵੱਲੋਂ ਇਥੇ ਕੜਾਹ ਪ੍ਰਸਾਦਿ ਵੀ ਰਖ ਦਿੱਤਾ ਜਾਂਦਾ ਸੀ ਅਤੇ ਘਿਉ ਵਾਲੇ ਹੱਥ ਤਣੇ ਨੂੰ ਲਾਏ ਜਾਂਦੇ ਸਨ, ਜਿਸ ਕਾਰਨ ਇੱਥੇ ਕੀੜੇ ਤੇ ਹੋਰ ਕੀਟ ਪੈਦਾ ਹੋਣੇ ਸ਼ੁਰੂ ਹੋ ਗਏ ਸਨ। ਇਸ ਕਾਰਨ ਇਨ੍ਹਾਂ ਪੁਰਾਤਨ ਦਰੱਖ਼ਤਾਂ ਨੂੰ ਨੁਕਸਾਨ ਪੁੱਜਿਆ ਸੀ। ਪੰਜਾਬ ਖੇਤੀਬਾੜੀ ਦੀ ਮਾਹਿਰਾਂ ਦੀ ਟੀਮ ਵਿੱਚ ਸ਼ਾਮਲ ਨਰਿੰਦਰਪਾਲ ਸਿੰਘ ਨੇ ਆਖਿਆ ਕਿ ਬੇਰੀਆਂ ਦੀ ਸਾਂਭ ਸੰਭਾਲ ਲਈ 2005 ਤੋਂ ਯਤਨ ਕੀਤੇ ਜਾ ਰਹੇ ਹਨ। ਇਸ ਟੀਮ ਵਿੱਚ ਡਾ. ਜਸਵਿੰਦਰ ਸਿੰਘ ਬਰਾੜ, ਡਾ. ਸੰਦੀਪ ਸਿੰਘ, ਡਾ. ਪਰਮਿੰਦਰ ਆਦਿ ਸ਼ਾਮਲ ਹਨ, ਜੋ ਨਿਰੰਤਰ ਦੌਰਾ ਕਰਦੇ ਰਹਿੰਦੇ ਹਨ ਅਤੇ ਇਨ੍ਹਾਂ ਪੁਰਾਤਨ ਬੇਰੀਆਂ ਦੀ ਸਾਂਭ ਸੰਭਾਲ ਲਈ ਯਤਨ ਵੀ ਕਰਦੇ ਹਨ। ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਕਿ ਦੁਖ ਭੰਜਨੀ ਬੇਰੀ ਨੂੰ ਇਸ ਵਾਰ ਵਧੇਰੇ ਫਲ ਪਿਆ ਹੈ ਜਦੋਂਕਿ ਬਾਕੀ ਦੋ ਬੇਰੀਆਂ ਨੂੰ ਕੁਝ ਘੱਟ ਹੈ।

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …