ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਰੱਖੀ ਸੀ ਨਜ਼ਰ
ਜਲੰਧਰ/ਬਿਊਰੋ ਨਿਊਜ਼
ਪੰਜਾਬ ਪੁਲਿਸ ਨੇ ਚਿੱਟਾ ਵੇਚਣ ਵਾਲੀ ਇਕ ਮਹਿਲਾ ਨੂੰ ਫਿਲੌਰ ’ਚ ਗਿ੍ਰਫਤਾਰ ਕੀਤਾ ਹੈ। ਇਹ ਮਹਿਲਾ ਘਰ ਵਿਚ ਹੀ ਨਸ਼ੇ ਦੀਆਂ ਪੁੜੀਆਂ ਬਣਾ ਕੇ ਵੇਚਦੀ ਸੀ ਅਤੇ ਬਾਹਰ ਵੀ ਨਸ਼ਾ ਸਪਲਾਈ ਕਰਦੀ ਸੀ। ਇਸ ਮਹਿਲਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ’ਤੇ ਨਜ਼ਰ ਰੱਖੀ ਸੀ ਅਤੇ ਜਿਸ ਵੇਲੇ ਇਹ ਮਹਿਲਾ ਨਸ਼ਾ ਵੇਚਣ ਲਈ ਬਾਹਰ ਨਿਕਲੀ ਤਾਂ ਪੁਲਿਸ ਨੇ ਇਸ ਨੂੰ ਗਿ੍ਰਫਤਾਰ ਕਰ ਲਿਆ। ਇਸ ਮਹਿਲਾ ਪਾਸੋਂ 25 ਗਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹੈਰੋਇਨ ਸਣੇ ਗਿ੍ਰਫਤਾਰ ਕੀਤੀ ਗਈ ਰਜਨੀ ਨਾਮ ਦੀ ਇਸ ਮਹਿਲਾ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਵਿਚ ਨਸ਼ਾ ਇਸ ਕਦਰ ਵਧ ਗਿਆ ਹੈ ਕਿ ਹਰ ਰੋਜ਼ ਕੋਈ ਨਾ ਕੋਈ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਿਹਾ ਹੈ।
Check Also
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ 19 ਜੂਨ ਨੂੰ ਪੈਣਗੀਆਂ ਵੋਟਾਂ
23 ਜੂਨ ਨੂੰ ਐਲਾਨਿਆ ਜਾਵੇਗਾ ਨਤੀਜਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿਧਾਨ ਸਭਾ ਹਲਕਾ ਲੁਧਿਆਣਾ …