17.9 C
Toronto
Tuesday, September 29, 2026
spot_img
Homeਪੰਜਾਬਕਿਸੇ ਦੀ ਸਰਪੰਚੀ ਚਲੀ ਜਾਏ ਤਾਂ ਉਹ ਮਾਨਸਿਕ ਸੰਤੁਲਨ ਗੁਆ ਦਿੰਦਾ, ਕੈਪਟਨ...

ਕਿਸੇ ਦੀ ਸਰਪੰਚੀ ਚਲੀ ਜਾਏ ਤਾਂ ਉਹ ਮਾਨਸਿਕ ਸੰਤੁਲਨ ਗੁਆ ਦਿੰਦਾ, ਕੈਪਟਨ ਨੇ ਤਾਂ ਗੁਆਈ ਹੈ ਮੁੱਖ ਮੰਤਰੀ ਦੀ ਕੁਰਸੀ : ਤਿ੍ਰਪਤ ਬਾਜਵਾ

ਕਿਸੇ ਦੀ ਸਰਪੰਚੀ ਚਲੀ ਜਾਏ ਤਾਂ ਉਹ ਮਾਨਸਿਕ ਸੰਤੁਲਨ ਗੁਆ ਦਿੰਦਾ, ਕੈਪਟਨ ਨੇ ਤਾਂ ਗੁਆਈ ਹੈ ਮੁੱਖ ਮੰਤਰੀ ਦੀ ਕੁਰਸੀ : ਤਿ੍ਰਪਤ ਬਾਜਵਾਚੰਡੀਗੜ੍ਹ/ਬਿਊੁਰੋ ਨਿਊਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਬਾਗੀ ਤੇਵਰਾਂ ਦਾ ਜਵਾਬ ਨਵਜੋਤ ਸਿੱਧੂ ਖੇਮੇ ਵਲੋਂ ਮਿਲ ਰਿਹਾ ਹੈ। ਇਸ ਦੇ ਚੱਲਦਿਆਂ ਸਾਬਕਾ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕਿਸੇ ਦੀ ਸਰਪੰਚੀ ਚਲੀ ਜਾਏ ਤਾਂ ਉਹ ਮਾਨਸਿਕ ਸੰਤੁਲਨ ਗੁਆ ਬੈਠਦਾ ਹੈ, ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਦੀ ਕੁਰਸੀ ਗਵਾਈ ਹੈ। ਬਾਜਵਾ ਨੇ ਕੈਪਟਨ ਦੇ ਹਰ ਆਰੋਪ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਮਰਿੰਦਰ ਦਾ ਭਵਿੱਖ ਕੀ ਹੋਵੇਗਾ, ਇਹ ਉਨ੍ਹਾਂ ਵਲੋਂ ਉਠਾਏ ਕਦਮ ਹੀ ਦੱਸਣਗੇ। ਧਿਆਨ ਰਹੇ ਕਿ ਕੈਪਟਨ ਨੇ ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਮਜ਼ਬੂਤ ਉਮੀਦਵਾਰ ਉਤਾਰਨ ਦੀ ਗੱਲ ਕੀਤੀ ਸੀ। ਬਾਜਵਾ ਨੇ ਕਿਹਾ ਕਿ ਅਮਰਿੰਦਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਾਂਗਰਸ ਛੱਡ ਕੇ ਉਮੀਦਵਾਰ ਉਤਾਰਨਗੇ ਜਾਂ ਪਾਰਟੀ ਵਿਚ ਰਹਿ ਕੇ ਲੜਾਈ ਲੜਨਗੇ।

 

RELATED ARTICLES
POPULAR POSTS