ਬਰੈਂਪਟਨ : ਸਹਾਰਾ ਸੀਨੀਅਰ ਸਰਵਿਸਿਜ਼ ਨੇ 24 ਮਾਰਚ, 2018 ਨੂੰ ਮੈਡੋਵੇਲ ਕਮਿਊਨਿਟੀ ਸੈਂਟਰ ਵਿੱਚ ਗਰੈਜੁਏਸ਼ਨ ਦਿਨ ਮਨਾਇਆ। ਸਹਾਰਾ ਸੀਨੀਅਰ ਸਰਵਿਸਿਜ਼ ਦੇ ਪ੍ਰਧਾਨ ਨਰਿੰਦਰ ਧੁੱਗਾ ਨੇ ਸਾਰੇ ਆਏ ਮਹਿਮਾਨਾਂ, ਸੀਨੀਅਰ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਕ ਦੂਜੇ ਤੋਂ ਸਿੱਖਣ ਦਾ ਮੌਕਾ ਪ੍ਰਾਪਤ ਕੀਤਾ। ਇਸ ਤਜ਼ਵੀਜ਼ ਦਾ ਖਾਸ ਮਤਲਵ ਸੀ ਕਿ ਸੀਨੀਅਰ ਕੰਪਿਊਟਰ ਸਿੱਖਣ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੀ ਪਰਖਣ ਅਤੇ ਵਿਦਿਆਰਥੀਆਂ ਅਤੇ ਸੀਨੀਅਰਜ਼ ਵਿੱਚ ਸਹੀ ਅਤੇ ਖੁੱਲੀ ਗੱਲ ਬਾਤ ਹੋ ਸਕੇ ਅਤੇ ਦੋਵਾਂ ਦੀ ਆਪਸ ਵਿੱਚ ਨਜ਼ਦੀਕੀ ਵਧ ਸਕੇ। ਸਹਾਰਾ ਸੀਨੀਅਰ ਸਰਵਿਸਿਜ਼ ਵਲੋਂ ਚੁਣੇ ਹੋਏ ਵਿਦਿਆਰਥੀਆਂ ਨੇ ਸੀਨੀਅਰ ਮੈਂਬਰਾਂ ਨੂੰ ਆਈ ਪੈਡ, ਲੈਪ ਟੌਪ ਅਤੇ ਸਮਾਰਟ ਫੋਨ ਸਿਖਾਏ। ਇਹ ਤਜ਼ਵੀਜ਼ ਮਈ 17, 2017 ਨੂੰ ਅਰੰਭ ਕੀਤੀ ਗਈ ਸੀ। ਸਹਾਰਾ ਸੀਨੀਅਰ ਸਰਵਿਸਿਜ਼ ਨੇ ਨੇੜੇ ਦੇ ਸਕੂਲਾਂ ਤੋਂ ਵਿਦਿਆਰਥੀ ਚੁਣੇ ਜੋ ਕਿ ਸੀਨੀਅਰ ਮੈਂਬਰਾਂ ਨੂੰ ਕੰਪਿਊਟਰ ਸਿਖਾਉਣ ਤਾਂ ਕਿ ਸੀਨੀਅਰ ਆਪਣੇਂ ਬੱਚਿਆਂ, ਪੋਤਿਆਂ, ਦੋਹਤਿਆਂ ਅਤੇ ਭੈਣਾਂ ਭਰਾਵਾਂ ਨਾਲ ਗੱਲ ਬਾਤ ਕਰ ਸਕਣ। ਨਰਿੰਦਰ ਨੇ ਐਮ ਪੀ ਪੀ ਹਰਿੰਦਰ ਥਕਰ ਅਤੇ ਐਮ ਪੀ ਪੀ ਬੌਬ ਡੀਲੇਨੀ ਦਾ ਬਹੁਤ ਧਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਕੀਮਤੀ ਵਕਤ ਵਿਚੋਂ ਆਉਣ ਅਤੇ ਸੀਨੀਅਰ ਅਤੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇਣ ਦਾ ਸਮਾਂ ਕੱਢਿਆ। ਬੌਬ ਡੀਲੇਨੀ ਨੇ ਸਹਾਰਾ ਸੀਨੀਅਰ ਸਰਵਿਸਿਜ਼ ਦੀ ਬਹੁਤ ਸ਼ਲਾਘਾ ਕੀਤੀ ਜਿਸਨੇ ਸੀਨੀਅਰ ਅਤੇ ਵਿਦਿਆਰਥੀਆਂ ਵਿਚਕਾਰ ਗੱਲਬਾਤ ਵਧਾਉਣ ਲਈ ਸੀਨੀਅਰ ਮੈਂਬਰਾਂ ਨੂੰ ਕੰਪਿਊਟਰ ਸਿਖਾਉਣ ਦਾ ਇਕ ਵੱਡਾ ਕਦਮ ਚੁੱਕਿਆ। ਹਰਿੰਦਰ ਨੇ ਵੀ ਇਸ ਸੀਨੀਅਰ ਸੰਸਥਾ ਅਤੇ ਵਿਦਿਆਰਥੀਆਂ ਬਾਰੇ ਤਜ਼ਵੀਜ਼ ਅਤੇ ਇਸ ਦੇ ਫਾਇਦਿਆਂ ਦੀ ਬਹੁਤ ਸ਼ਲਾਘਾ ਕੀਤੀ। ਨਾਲ ਹੀ ਹਰਿੰਦਰ ਥਕਰ ਨੇ ਸਹਾਰਾ ਸੀਨੀਅਰ ਸਰਵਿਸਿਜ਼ ਅਤੇ ਖਾਸ ਕਰਕੇ ਨਰਿੰਦਰ ਧੁੱਗਾ ਨੂੰ ਬਹੁਤ ਬਹੁਤ ਮੁਬਾਰਕ ਦਿਤੀ ਜਿਸਨੇ ਕਿ ਸੀਨੀਅਰ ਮੈਂਬਰਾਂ ਨੂੰ ਨਵੀਂ ਟੈਕਨੌਲੋਜੀ ਅਤੇ ਸੋਸਲ ਮੀਡੀਆ ਸਿਖਾਉਣ ਦਾ ਇਹ ਉਪਰਾਲਾ ਕੀਤਾ। ਹਰਿੰਦਰ ਥਕਰ ਨੇ ਸੀਨੀਅਰ ਮੈਂਬਰਾਂ ਨੂੰ ਨਵੀਂ ਟੈਕਨੌਲੋਜੀ ਦੀ ਵਰਤੋਂ ਦੇ ਨਾਲ ਨਾਲ ਧੋਖਿਆਂ ਤੋਂ ਸਾਵਧਾਨ ਰਹਿਣ ਲਈ ਚਿਤਾਵਨੀ ਦਿੱਤੀ। ਸੀਨੀਅਰ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਇਸ ਯੋਜਨਾ ਦੀ ਮਹਾਨਤਾ ਉਪਰ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਇਕ ਦੂਜੇ ਤੋਂ ਸਿੱਖਿਆ ਪ੍ਰਾਪਤ ਕੀਤੀ। ਸੁਮੇਸ਼ ਨੰਦਾ ਨੇ ਆਪਣੀ ਫੋਟੋਗਰਾਫੀ ਨਾਲ ਬਹੁਤ ਹੀ ਸੁੰਦਰ ਤਸਵੀਰਾਂ ਖਿਚੀਆਂ ਅਤੇ ਮੋਹਨ ਭਾਰਤੀ ਨੇ ਸਾਰੇ ਪ੍ਰੋਗਰਾਮ ਨੂੰ ਬੜੀ ਮਿਹਨਤ ਨਾਲ ਫਿਲਮ ਬਣਾ ਕੇ ਸਾਰਿਆਂ ਨੂੰ ਖੁਸ਼ਹਾਲ ਕੀਤਾ। ਉਰਮਿਲ ਸੰਧਾਵਾਲੀਆ ਨੇ ਸਾਰੇ ਆਏ ਮਹਿਮਾਨਾਂ ਦਾ ਬਹੁਤ ਧੰਨਵਾਦ ਕੀਤਾ।ઠ ਸਭ ਆਏ ਮਹਿਮਾਨਾਂ ਨੇ ਸਵਾਦਲੇ ਖਾਣ ਪੀਣ ਦਾ ਅਨੰਦ ਮਾਣਿਆਂ। ਹੋਰ ਜਾਣਕਾਰੀ ਲਈ ਨਰਿੰਦਰ ਧੁੱਗਾ ਨਾਲ 416-985-5336 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਹਿੰਦੂ ਸਭਾ ਦਾ ‘ਫੂਡ ਬੈਂਕ’ ਸੈਂਕੜੇ ਲੋੜਵੰਦਾਂ ਨੂੰ ਉਮੀਦ ਦਿੰਦਾ ਹੈ
ਛੇ ਮਹੀਨੇ ਪਹਿਲਾਂ, ਹਿੰਦੂ ਸਭਾ ਨੇ ‘ਫੂਡ ਬੈਂਕ’ ਸ਼ੁਰੂ ਕਰਕੇ ਲੋੜਵੰਦਾਂ ਦੇ ਜੀਵਨ ਨੂੰ ਉੱਚਾ …