16.6 C
Toronto
Monday, September 7, 2026
spot_img
Homeਪੰਜਾਬਮਿਸ ਪੂਜਾ ਅਤੇ ਹੰਸ ਰਾਜ ਹੰਸ ਨੂੰ ਚੋਣ ਮੈਦਾਨ ਵਿਚ ਉਤਾਰ ਸਕਦੀ...

ਮਿਸ ਪੂਜਾ ਅਤੇ ਹੰਸ ਰਾਜ ਹੰਸ ਨੂੰ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ ਭਾਜਪਾ

ਮਿਸ ਪੂਜਾ ਅਤੇ ਹੰਸ ਰਾਜ ਹੰਸ ਨੂੰ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ ਭਾਜਪਾਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰਨ ਲਈ ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਵਲੋਂ ઠਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ, ਉਥੇ ਹੀ ਭਾਜਪਾ ਵੀ ਉਨ੍ਹਾਂ ਸੀਟਾਂ ‘ਤੇ ਨਵੀਂ ਰਣਨੀਤੀ ਅਪਨਾਉਣ ਜਾ ਰਹੀ ਹੈ ਜਿੱਥੇ ਪਿਛਲੀਆਂ ਚੋਣਾਂ ਵਿਚ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਜਪਾ ਉਨ੍ਹਾਂ ਦੋ ਸੀਟਾਂ ‘ਤੇ ਸੰਗੀਤ ਜਗਤ ਦੀਆਂ ਦੋ ਵੱਡੀਆਂ ਹਸਤੀਆਂ ਨੂੰ ਉਤਾਰਨ ਜਾ ਰਹੀ ਹੈ, ਜਿੱਥੇ ਪਿਛਲੀਆਂ ਚੋਣਾਂ ਵਿਚ ਪਾਰਟੀ ਨੂੰ ਹਾਰ ਮਿਲੀ ਸੀ। ਪੰਜਾਬੀ ਗਾਇਕ ਮਿਸ ਪੂਜਾ ਨੂੰ ਪਾਰਟੀ ਰਾਜਪੁਰਾ ਤੋਂ ਟਿਕਟ ਦੇਣ ਜਾ ਰਹੀ ਹੈ।
ਉਥੇ ਭਾਜਪਾ ਨੇ ਸੂਫੀ ਗਾਇਕ ਹੰਸ ਰਾਜ ਹੰਸ ਨੂੰ ਅੰਮ੍ਰਿਤਸਰ ਪੱਛਮੀ ਇਲਾਕੇ ਤੋਂ ਟਿਕਟ ਦੇਣ ਦਾ ਮਨ ਬਣਾ ਲਿਆ ਹੈ। ਪਿਛਲੀ ਵਾਰ ਇਥੋਂ ਰਾਕੇਸ਼ ਗਿੱਲ ਲਗਭਗ 10, 000 ਵੋਟਾਂ ਨਾਲ ਚੋਣਾਂ ਹਾਰ ਗਏ ਸਨ। ਹੰਸ ਨੇ ਲੰਘੀ 10 ਦਸੰਬਰ ਨੂੰ ਭਾਜਪਾ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ।

RELATED ARTICLES
POPULAR POSTS