-4.8 C
Toronto
Wednesday, December 31, 2025
spot_img
Homeਭਾਰਤਭਾਰਤ ਬਾਇਓਟੈੱਕ ਦੀ 'ਨੇਜ਼ਲ ਕੋਵਿਡ ਵੈਕਸੀਨ' ਨੂੰ ਮਨਜ਼ੂਰੀ

ਭਾਰਤ ਬਾਇਓਟੈੱਕ ਦੀ ‘ਨੇਜ਼ਲ ਕੋਵਿਡ ਵੈਕਸੀਨ’ ਨੂੰ ਮਨਜ਼ੂਰੀ

18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਨੱਕ ਰਾਹੀਂ ਦਿੱਤੀ ਜਾ ਸਕੇਗੀ ਦਵਾਈ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਰੋਨਾ ਖ਼ਿਲਾਫ਼ ਭਾਰਤ ਨੂੰ ਇਕ ਹੋਰ ਸਫਲਤਾ ਮਿਲੀ ਹੈ। ਮੰਗਲਵਾਰ ਨੂੰ ਦੇਸ਼ ਦੀ ਪਹਿਲੀ ‘ਨੇਜ਼ਲ ਵੈਕਸੀਨ’ (ਨੱਕ ਵਿਚ ਪਾਉਣ ਵਾਲੀ ਦਵਾਈ) ਨੂੰ ਐਮਰਜੈਂਸੀ ਹਾਲਤ ਵਿਚ ਇਸਤੇਮਾਲ ਕਰਨ ਦੀ ਮਨਜ਼ੂਰੀ ਮਿਲ ਗਈ।
ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਭਾਰਤ ਬਾਇਓਟੈਕ ਦੀ ਇੰਟਰਾਨੇਜ਼ਲ ਕੋਵਿਡ ਵੈਕਸੀਨ ਨੂੰ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀ.ਸੀ.ਜੀ.ਆਈ.) ਨੇ ਐਮਰਜੈਂਸੀ ਵਿਚ ਇਸਤੇਮਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਭਾਰਤ ਦੀ ਕੋਵਿਡ-19 ਵਾਇਰਸ ਖ਼ਿਲਾਫ਼ ਪਹਿਲੀ ਨੱਕ ਨਾਲ ਦਿੱਤੀ ਜਾਣ ਵਾਲੀ ਦਵਾਈ ਹੋਵੇਗੀ। ਇਹ ਦਵਾਈ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੀ ਜਾਵੇਗੀ। ਮਾਂਡਵੀਆ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਲਿਖਿਆ ਕਿ ਸਾਇੰਸ ਅਤੇ ਸਾਰਿਆਂ ਦੀਆਂ ਦੁਆਵਾਂ ਨਾਲ ਅਸੀਂ ਕਰੋਨਾ ਨੂੰ ਹਰਾ ਦੇਵਾਂਗੇ। ਦੱਸਣਯੋਗ ਹੈ ਕਿ ਭਾਰਤ ਬਾਇਓਟੈਕ ਨੇ ਕਲੀਨਿਕਲ ਟਰਾਇਲ ਦੌਰਾਨ ਇਸ ਦਾ ਲਗਪਗ 4000 ਲੋਕਾਂ ‘ਤੇ ਪ੍ਰੀਖਣ ਕੀਤਾ ਅਤੇ ਕੰਪਨੀ ਦਾ ਦਾਅਵਾ ਹੈ ਕਿ ਇਸ ਦਾ ਕੋਈ ਵੀ ਬੁਰਾ ਪ੍ਰਭਾਵ ਦੇਖਣ ਨੂੰ ਨਹੀਂ ਮਿਲਿਆ।

 

RELATED ARTICLES
POPULAR POSTS