4.8 C
Toronto
Thursday, October 16, 2025
spot_img
Homeਪੰਜਾਬਵਿਆਹ ਸਮਾਗਮ 'ਚ ਬੱਬੂ ਮਾਨ ਦੇ ਅਖਾੜੇ ਦੌਰਾਨ ਚੱਲੀ ਗੋਲੀ

ਵਿਆਹ ਸਮਾਗਮ ‘ਚ ਬੱਬੂ ਮਾਨ ਦੇ ਅਖਾੜੇ ਦੌਰਾਨ ਚੱਲੀ ਗੋਲੀ

ਇਕ ਵਿਅਕਤੀ ਦੀ ਹੋਈ ਮੌਤ
ਖੰਨਾ/ਬਿਊਰੋ ਨਿਊਜ਼
ਲੁਧਿਆਣਾ ਜ਼ਿਲ੍ਹੇ ਵਿਚ ਪੈਂਦੇ ਖੰਨਾ ਸ਼ਹਿਰ ‘ਚ ਕਸ਼ਮੀਰ ਗਾਰਡਨ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਚੱਲ ਗਈ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦੋਂ ਗੋਲੀ ਚੱਲੀ ਉਸ ਵੇਲੇ ਬੱਬੂ ਮਾਨ ਦਾ ਅਖਾੜਾ ਲੱਗਾ ਹੋਇਆ ਸੀ। ਗੋਲੀ ਚੱਲ਼ਣ ਨਾਲ ਹਾਹਾਕਾਰ ਮੱਚ ਗਈ ਅਤੇ ਸ਼ਗਨਾਂ ਦੇ ਕੰਮ ਵਿੱਚ ਵਿਘਨ ਪੈ ਗਿਆ। ਪੈਲੇਸ ਵਿੱਚ ਖਮਾਣੋ ਦੇ ਐਨ.ਆਰ.ਆਈ. ਹਰਜੀਤ ਸਿੰਘ ਦੀ ਬੇਟੀ ਦਾ ਵਿਆਹ ਸੀ ਅਤੇ ਉਨ੍ਹਾਂ ਨੇ ਹੀ ਪੈਲੇਸ ਬੁੱਕ ਕਰਵਾਇਆ ਹੋਇਆ ਸੀ। ਪੈਲੇਸ ਦੇ ਮੈਨੇਜਰ ਨੇ ਕਿਹਾ ਕਿ ਉਨ੍ਹਾਂ ਸਿਰਫ ਪੈਲੇਸ ਕਿਰਾਏ ‘ਤੇ ਦਿੱਤਾ ਸੀ ਅਤੇ ਖਮਾਣੋ ਦੇ ਰਹਿਣ ਵਾਲੇ ਐਨਆਰਆਈ ਪਰਿਵਾਰ ਨੇ ਪੈਲੇਸ ਬੁੱਕ ਕਰਵਾਇਆ ਸੀ, ਸਾਨੂੰ ਲੜਕੇ ਵਾਲੇ ਪਰਿਵਾਰ ਦਾ ਕੋਈ ਪਤਾ ਨਹੀਂ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS