ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ 13 ਸਤੰਬਰ ਤੋਂ ਤਿੰਨ ਦਿਨਾ ਪੰਜਾਬ ਦੌਰੇ ’ਤੇ September 12, 2023 ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ 13 ਸਤੰਬਰ ਤੋਂ ਤਿੰਨ ਦਿਨਾ ਪੰਜਾਬ ਦੌਰੇ ’ਤੇ ਅੰਮਿ੍ਰਤਸਰ ’ਚ ਸਕੂਲ ਆਫ਼ ਐਮੀਨੈਂਸ ਦਾ ਕਰਨਗੇ ਉਦਘਾਟਨ ਚੰਡੀਗੜ੍ਹ/ਪ੍ਰਿੰਸ ਗਰਗ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 13 ਸਤੰਬਰ ਦਿਨ ਬੁੱਧਵਾਰ ਤੋਂ ਤਿੰਨ ਦਿਨਾ ਦੌਰੇ ’ਤੇ ਪੰਜਾਬ ਆ ਰਹੇ ਹਨ। ਉਹ 13 ਤੋਂ 15 ਸਤੰਬਰ ਤੱਕ ਇਸ ਦੌਰੇ ਦੌਰਾਨ ਕਈ ਮਹੱਤਵਪੂਰਨ ਪ੍ਰੋਗਰਾਮਾਂ ’ਚ ਹਿੱਸਾ ਲੈਣ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਕੁੱਝ ਵੱਡੀਆਂ ਗਰੰਟੀਆਂ ਨੂੰ ਵੀ ਪੂਰਾ ਕਰਨਗੇ। ਜਿਨ੍ਹਾਂ ’ਚੋਂ ਸਿੱਖਿਆ ਗਰੰਟੀ ਤਹਿਤ ਉਹ 13 ਸਤੰਬਰ ਨੂੰ ਅੰਮਿ੍ਰਤਸਰ ’ਚ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕਰਨਗੇ ਅਤੇ ਪੰਜਾਬ ਦੇ ਕਾਰੋਬਾਰੀਆਂ ਨਾਲ ਟਾਊਨਹਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਗੇ। ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਅੰਮਿ੍ਰਤਸਰ ’ਚ ਇਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਅਰਵਿੰਦ ਕੇਜਰੀਵਾਲ ਦੇ ਇਸ ਤਿੰਨ ਦਿਨਾ ਦੌਰੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਨਾਲ ਮੌਜੂਦ ਰਹਿਣਗੇ ਜਦਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੰਡਸਟਰੀ ਨੂੰ ਲੈ ਕੇ ਪਾਲਿਸੀ ਨਾਲ ਸਬੰਧਤ ਵੱਡੇ ਐਲਾਨ ਕੀਤੇ ਜਾਣ ਦੀ ਉਮੀਦ ਹੈ। 15 ਸਤੰਬਰ ਨੂੰ ਲੁਧਿਆਣਾ ਅਤੇ ਮੋਹਾਲੀ ’ਚ ਅਰਵਿੰਦ ਕੇਜਰੀਵਾਲ ਟਾਊਨ ਹਾਲ ਮੀਟਿੰਗ ਤੋਂ ਬਾਅਦ ਦਿੱਲੀ ਦੇ ਲਈ ਵਾਪਸ ਰਵਾਨਾ ਹੋ ਜਾਣਗੇ। 2023-09-12 Parvasi Chandigarh Share Facebook Twitter Google + Stumbleupon LinkedIn Pinterest