ਕੇਲਿਆਂ ਨੂੰ ਲੈ ਕੇ ਹੋਇਆ ਵਿਵਾਦ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਜ਼ਿਲ੍ਹੇ ’ਚ ਖੰਨਾ ਦੇ ਬੀਜ਼ਾ ’ਚ ਇਕ ਫਰੂਟ ਵਿਕਰਤਾ ਦੀ ਕੁੱਟ ਕੁੱਟ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਫਰੂਟ ਵਿਕਰੇਤਾ ਕੋਲੋਂ ਇਕ ਵਿਅਕਤੀ ਮੁਫ਼ਤ ’ਚ ਕੇਲੇ ਮੰਗ ਰਿਹਾ ਸੀ, ਜਿਸ ਨੂੰ ਲੈ ਕੇ ਦੁਕਾਨਦਾਰ ਤੇ ਕੇਲੇ ਮੰਗਣ ਵਾਲੇ ਵਿਅਕਤੀਆਂ ਵਿਚ ਵਿਵਾਦ ਹੋ ਗਿਆ। ਇਸ ਤੋਂ ਬਾਅਦ ਆਰੋਪੀ ਨੇ ਆਪਣੇ ਪੁੱਤਰਾਂ ਨੂੰ ਬੁਲਾ ਕੇ ਦੁਕਾਨਦਾਰ ਨਾਲ ਕੁੱਟ ਮਾਰ ਕੀਤੀ ਅਤੇ ਇਸ ਵਿਵਾਦ ਦੌਰਾਨ ਫਰੂਟ ਵਿਕਰੇਤਾ ਦੀ ਜਾਨ ਚਲੀ ਗਈ। ਆਰੋਪੀਆਂ ਨੇ 50 ਸਾਲਾ ਫਰੂਟ ਵਿਕਰੇਤਾ ਤੇਜਿੰਦਰ ਕੁਮਾਰ ਬੌਬੀ ਨੂੰ ਕੁੱਟ-ਕੁੱਟ ਕੇ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥ ਉਸ ਦੀ ਮੌਤ ਹੋ ਗਈ।
Check Also
ਦੀਪਕ ਚਨਾਰਥਲ ਬਣੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ
ਭੁਪਿੰਦਰ ਮਲਿਕ ਜਨਰਲ ਸਕੱਤਰ ਤੇ ਪਾਲ ਅਜਨਬੀ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਚੰਡੀਗੜ੍ਹ : ਪੰਜਾਬੀ …