-12.1 C
Toronto
Thursday, January 29, 2026
spot_img
Homeਪੰਜਾਬਭਗਵੰਤ ਮਾਨ ਦਾ ਪਰਿਵਾਰ ਪਹੁੰਚਿਆ ਚਿੰਤਪੁਰਨੀ

ਭਗਵੰਤ ਮਾਨ ਦਾ ਪਰਿਵਾਰ ਪਹੁੰਚਿਆ ਚਿੰਤਪੁਰਨੀ

ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਅਤੇ ਪਤਨੀ ਗੁਰਪ੍ਰੀਤ ਕੌਰ ਨੇ ਮੰਦਰ ’ਚ ਟੇਕਿਆ ਮੱਥਾ
ਚੰਡੀਗੜ੍ਹ/ਬਿੳੂਰੋ ਨਿੳੂਜ਼
ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਮੰਦਰ ਮਾਂ ਚਿੰਤਪੁਰਨੀ ਦੇ ਦਰਬਾਰ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਪਤਨੀ ਗੁਰਪ੍ਰੀਤ ਕੌਰ ਨੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਲਿਆ। ਇਸ ਮੌਕੇ ਚਿੰਤਪੁਰਨੀ ਮੰਦਰ ਦੇ ਪੁਜਾਰੀ ਰਾਜਨ ਕਾਲੀਆ ਅਤੇ ਨਵੀਨ ਕਾਲੀਆ ਨੇ ਮਾਂ ਦੇ ਦਰਬਾਰ ਵਿਚ ਵੈਦਿਕ ਮੰਤਰਾਂ ਦਾ ਉਚਾਰਣ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੇ ਪਰਿਵਾਰ ਦੀ ਹਾਜ਼ਰੀ ਲਗਵਾਈ। ਧਿਆਨ ਰਹੇ ਕਿ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਵੀ ਮਾਤਾ ਦੇ ਦਰਬਾਰ ਵਿਚ ਦਰਸ਼ਨ ਕਰਨ ਪਹੁੰਚੇ ਸੀ ਅਤੇ ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਵੀ ਉਹ ਮਾਂ ਚਿੰਤਪੁਰਨੀ ਦੇ ਦਰਬਾਰ ’ਚ ਪਹੁੰਚੇ ਸਨ। ਇਸ ਵਾਰ ਮਾਤਾ ਹਰਪਾਲ ਕੌਰ ਆਪਣੀ ਨੂੰਹ ਦੇ ਨਾਲ ਮਾਂ ਚਿੰਤਪੁਰਨੀ ਦੇ ਦਰਬਾਰ ’ਚ ਪਹੁੰਚੇ ਅਤੇ ਮੱਥਾ ਟੇਕਿਆ। ਇਸ ਮੌਕੇ ਹਰਪਾਲ ਕੌਰ ਨੇ ਕਿਹਾ ਕਿ ਉਹ ਮਾਂ ਦਾ ਅਸ਼ੀਰਵਾਦ ਲੈਣ ਪਹੁੰਚੀ ਹੈ ਅਤੇ ਮਾਂ ਚਿੰਤਪੁਰਨੀ ’ਚ ਉਨ੍ਹਾਂ ਦੀ ਆਸਥਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਚੰਗਾ ਹੀ ਕਰੇਗੀ, ਇਸਦਾ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ।

RELATED ARTICLES
POPULAR POSTS