Breaking News
Home / ਪੰਜਾਬ / ਕਰੋਨਾ ਦੇ ਕਹਿਰ ‘ਚ ਕੈਪਟਨ ਨੇ ਪੰਜਾਬੀਆਂ ਨੂੰ ਕੀਤਾ ਸਾਵਧਾਨ

ਕਰੋਨਾ ਦੇ ਕਹਿਰ ‘ਚ ਕੈਪਟਨ ਨੇ ਪੰਜਾਬੀਆਂ ਨੂੰ ਕੀਤਾ ਸਾਵਧਾਨ

ਪੰਜਾਬ ਵਾਸੀਆਂ ਦੀ ਕੈਪਟਨ ਅਮਰਿੰਦਰ ਨੇ ਕੀਤੀ ਸ਼ਲਾਘਾ

ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਕਰੋਨਾ ਵਾਇਰਸ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੀ ਸਵਾਧਾਨੀ ਵਰਤਣ ਲਈ ਕਿਹਾ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਅੱਜ ਤਕ ਕਰੋਨਾ ਪੌਜ਼ੇਟਿਵ ਮਰੀਜ਼ਾਂ ਦਾ ਅੰਕੜਾ ਪੰਜਾਬ ਅੰਦਰ 2,376 ਹੈ ਜਿਨ੍ਹਾਂ ‘ਚੋਂ ਇਸ ਵੇਲੇ ਕੁੱਲ ਐਕਟਿਵ ਕੇਸ 300 ਹਨ। ਕੈਪਟਨ ਨੇ ਕਿਹਾ ਕਿ ਸਾਡੀ ਲੜਾਈ ਬਹੁਤ ਲੰਬੀ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਹੀ ਹਰ ਤਰ੍ਹਾਂ ਦੀ ਸਾਵਧਾਨੀ ਵਰਤ ਕੇ ਮਿਸ਼ਨ ਫਤਹਿ ‘ਚ ਸ਼ਾਮਲ ਹੋਵੋ। ਕਰੋਨਾ ਵਾਇਰਸ ਖਿਲਾਫ਼ ਵਿੱਡੀ ਜੰਗ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਮੰਗਲਵਾਰ ਨੂੰ ‘ਮਿਸ਼ਨ ਫਤਹਿ’ ਗੀਤ ਲਾਂਚ ਕੀਤਾ ਜਿਸ ‘ਚ ਅਮਿਤਾਬ ਬਚਨ, ਕਰੀਨਾ ਕਪੂਰ, ਗੁਰਦਾਸ ਮਾਨ, ਹਰਭਜਨ ਮਾਨ ਜਿਹੇ ਦਿੱਗਜਾਂ ਸਮੇਤ ਪੰਜਾਬੀ ਸਿਨੇਮਾ ਤੇ ਖੇਡ ਜਗਤ ਦੇ ਕਈ ਸਿਤਾਰੇ ਸ਼ਾਮਲ ਹਨ। ਕੈਪਟਨ ਨੇ ਸੂਬਾ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਕਰੋਨਾ ਵਾਇਰਸ ਦੇ ਪਸਾਰ ਨੂੰ ਵੱਡੇ ਪੱਧਰ ‘ਤੇ ਰੋਕਣ ‘ਚ ਕਾਮਯਾਬ ਹੋਏ ਹਾਂ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …