Breaking News
Home / ਪੰਜਾਬ / ਬੱਕਰੀ ਦੀ ਧਾਰ ਕੱਢਣ ਦਾ ਡਰਾਮਾ ਕਰਨ ਵਾਲੇ ਚੰਨੀ ’ਤੇ ਹੋਣ ਲੱਗੇ ਕੁਮੈਂਟ

ਬੱਕਰੀ ਦੀ ਧਾਰ ਕੱਢਣ ਦਾ ਡਰਾਮਾ ਕਰਨ ਵਾਲੇ ਚੰਨੀ ’ਤੇ ਹੋਣ ਲੱਗੇ ਕੁਮੈਂਟ

ਚਰਨਜੀਤ ਸਿੰਘ ਚੰਨੀ ਦੀ ਡਰਾਮੇਬਾਜ਼ੀ ’ਤੇ ਉਠਣ ਲੱਗੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਹੋਈ ਇਤਿਹਾਸਕ ਜਿੱਤ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਚੋਣਾਂ ਜਿੱਤਣ ਲਈ ਕਈ ਸਿਆਸੀ ਡਰਾਮੇਬਾਜ਼ੀਆਂ ਕੀਤੀਆਂ, ਪਰ ਇਨ੍ਹਾਂ ਸਾਰੀਆਂ ਡਰਾਮੇਬਾਜ਼ੀਆਂ ਨੇ ਕਾਂਗਰਸ ਨੂੰ ਹੋਰ ਪਿੱਛੇ ਕਰ ਦਿੱਤਾ। ਪਿਛਲੇ ਦਿਨੀਂ ਚੰਨੀ ਨੇ ਭਦੌੜ ਹਲਕੇ ਦੇ ਪਿੰਡ ਬੱਲੋਂ ਵਿਚ ਇਕ ਬੱਕਰੀਆਂ ਦੇ ਝੁੰਡ ਨੂੰ ਦੇਖਿਆ ਤਾਂ ਉਥੇ ਹੀ ਆਪਣਾ ਕਾਫਲਾ ਰੋਕ ਦਿੱਤਾ। ਫਿਰ ਚੰਨੀ ਨੇ ਇਕ ਬੱਕਰੀ ਦੀ ਧਾਰ ਕੱਢੀ ਅਤੇ ਆਜੜੀ ਨੂੰ 4 ਹਜ਼ਾਰ ਰੁਪਏ ਦਿੱਤੇ ਅਤੇ ਚੰਨੀ ਆਪਣੇ ਆਪ ਇਕ ਐਕਸਪਰਟ ਬੰਦਾ ਵੀ ਦੱਸ ਰਹੇ ਸਨ। ਅਜਿਹੇ ਕੰਮ ਚੰਨੀ ਨੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਕੀਤੇ, ਪਰ ਅਜਿਹੇ ਸਾਰੇ ਡਰਾਮੇ ਚੰਨੀ ਨੂੰ ਸੱਤਾ ਦੀ ਕੁਰਸੀ ਤੋਂ ਦੂਰ ਹੀ ਲਿਜਾਂਦੇ ਗਏ ਅਤੇ ਕਾਂਗਰਸ ਪਾਰਟੀ ਦੀ ਪੰਜਾਬ ਵਿਚ ਕਰਾਰੀ ਹਾਰ ਹੋਈ ਅਤੇ ਚੰਨੀ ਖੁਦ ਵੀ ਸ੍ਰੀ ਚਮਕੌਰ ਸਾਹਿਬ ਅਤੇ ਭਦੌੜ ਦੋਵੇਂ ਸੀਟਾਂ ਤੋਂ ਚੋਣ ਹਾਰ ਗਏ। ਇਸੇ ਦੌਰਾਨ ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਚੰਨੀ ’ਤੇ ਤਿੱਖਾ ਸਿਆਸੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਹੁਣ ਚੰਨੀ ਬੱਕਰੀਆਂ ਦੀਆਂ ਧਾਰਾਂ ਕੱਢਣ ਦਾ ਕੰਮ ਹੀ ਕਰਨ।

Check Also

ਸਾਬਕਾ ਕਾਂਗਰਸੀ ਵਿਧਾਇਕ ਦਲਬੀਰ ਸਿੰਘ ਗੋਲਡੀ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ

ਮੁੱਖ ਮੰਤਰੀ ਭਗਵੰਤ ਮਾਨ ਅਤੇ ਮੀਤ ਹੇਅਰ ਵੱਲੋਂ ਕੀਤਾ ਗਿਆ ਸਵਾਗਤ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ …