21.7 C
Toronto
Saturday, August 29, 2026
spot_img
Homeਪੰਜਾਬਮੁਹਾਲੀ 'ਚ ਅੰਗੀਠੀ ਦੇ ਧੂਏਂ ਨੇ ਲਈ ਚਾਰ ਵਿਅਕਤੀਆਂ ਦੀ ਜਾਨ

ਮੁਹਾਲੀ ‘ਚ ਅੰਗੀਠੀ ਦੇ ਧੂਏਂ ਨੇ ਲਈ ਚਾਰ ਵਿਅਕਤੀਆਂ ਦੀ ਜਾਨ

ਮੁਹਾਲੀ ‘ਚ ਅੰਗੀਠੀ ਦੇ ਧੂਏਂ ਨੇ ਲਈ ਚਾਰ ਵਿਅਕਤੀਆਂ ਦੀ ਜਾਨ
The dead man’s body. Focus on hand

ਕੜਾਕੇ ਦੀ ਠੰਡ ਨੇ ਲੋਕਾਂ ਦੀ ਜੀਣਾ ਕੀਤਾ ਦੁੱਭਰ
ਮੁਹਾਲੀ/ਬਿਊਰੋ ਨਿਊਜ਼
ਮੁਹਾਲੀ ਦੇ ਸੈਕਟਰ-69 ਵਿਖੇ ਲੰਘੀ ਦੇਰ ਰਾਤ ਚਾਰ ਵਿਅਕਤੀਆਂ ਦੀ ਭੇਦਭਰੀ ਹਾਲਤ ‘ਚ ਮੌਤ ਹੋ ਗਈ। ਮੁੱਢਲੀ ਪੜਤਾਲ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਇਹ ਚਾਰ ਵਿਅਕਤੀ ਕੇਟਰਿੰਗ ਦਾ ਕੰਮ ਕਰਦੇ ਸਨ ਤੇ ਨਵੇਂ ਸਾਲ ਦੀ ਪਾਰਟੀ ਖ਼ਤਮ ਹੋਣ ਤੋਂ ਬਾਅਦ ਠੰਡ ਕਾਰਨ ਅੰਗੀਠੀ ਬਾਲ਼ ਕੇ ਸੇਕਦੇ ਹੋਏ ਸੌਂ ਗਏ ਤੇ ਦਮ ਘੁੱਟਣ ਨਾਲ ਇਨ੍ਹਾਂ ਦੀ ਮੌਤ ਹੋ ਗਈ। ਜਾਣਕਾਰੀ ਮਿਲੀ ਹੈ ਕਿ ਇਕ ਐੱਸ.ਪੀ. ਦੇ ਕਰੀਬੀ ਰਿਸ਼ਤੇਦਾਰ ਦੇ ਘਰ ਇਹ ਪਾਰਟੀ ਵਿਚ ਸਰਵਿਸ ਦੇ ਕੇ ਪਰਤੇ ਸਨ ਅਤੇ ਕੋਲਿਆਂ ਵਾਲੀ ਅੰਗੀਠੀ ਬਾਲ਼ ਕੇ ਸੇਕਣ ਨਾਲ ਆਕਸੀਜਨ ਦੀ ਮਾਤਰਾ ਕਮਰੇ ‘ਚ ਘੱਟ ਗਈ ਅਤੇ ਇਨ੍ਹਾਂ ਦਾ ਸਾਹ ਘੁਟਿਆ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਸਲ ਕਾਰਨਾਂ ਦਾ ਬਾਅਦ ਵਿਚ ਹੀ ਪਤਾ ਲੱਗੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ, ਚੰਡੀਗੜ੍ਹ ਅਤੇ ਪੂਰੇ ਉਤਰੀ ਭਾਰਤ ਵਿਚ ਕੜਾਕੇ ਦੀ ਠੰਡ ਨੇ ਲੋਕਾਂ ਦੀ ਜੀਣਾ ਦੁੱਭਰ ਕੀਤਾ ਹੋਇਆ ਹੈ ਅਤੇ ਠੰਡ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਵੀ ਤੋੜ ਦਿੱਤੇ ਹਨ। ਇਸ ਠੰਡ ਤੋਂ ਬਚਣ ਲਈ ਲੋਕ ਅੰਗੀਠੀਆਂ ਬਾਲ ਕੇ ਅੱਗ ਸੇਕਦੇ ਹਨ, ਪਰ ਕਈ ਵਾਰ ਇਹ ਜਾਨ ਲੇਵਾ ਵੀ ਸਾਬਤ ਹੋ ਰਹੀਆਂ ਹਨ। ਅਜਿਹੀਆਂ ਘਟਨਾਵਾਂ ਪਹਿਲਾਂ ਵੀ ਪੰਜਾਬ ਵਿਚ ਕਈ ਥਾਈਂ ਵਾਪਰ ਚੁੱਕੀਆਂ ਹਨ।

RELATED ARTICLES
POPULAR POSTS