Breaking News
Home / ਪੰਜਾਬ / ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਲੰਗਰ ਲਈ ਰਸਦਾਂ ਲਿਜਾਣੀਆਂ ਬੰਦ

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ‘ਚ ਲੰਗਰ ਲਈ ਰਸਦਾਂ ਲਿਜਾਣੀਆਂ ਬੰਦ

ਜਿਹੜੀ ਵਸਤੂ ਸਕੈਨ ਹੋਵੇਗੀ ਉਹ ਹੀ ਜਾਵੇਗੀ ਅੱਗੇ
ਬਟਾਲਾ/ਬਿਊਰੋ ਨਿਊਜ਼
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੁਨੀਆ ਦਾ ਸਭ ਤੋਂ ਵੱਡਾ ਗੁਰਦੁਆਰਾ ਬਣ ਚੁੱਕਾ ਹੈ, ਜਿੱਥੇ ਪੁੱਜਣ ਲਈ ਸਿੱਖ ਸ਼ਰਧਾਲੂਆਂ ‘ਚ ਦਿਨੋਂ-ਦਿਨ ਉਤਸੁਕਤਾ ਵਧਦੀ ਜਾ ਰਹੀ ਹੈ। ਸਿੱਖ ਮਰਿਆਦਾ ਅਨੁਸਾਰ ਸੰਗਤਾਂ ਗੁਰੂ ਘਰ ਦੇ ਲੰਗਰਾਂ ਲਈ ਰਸਦਾਂ ਦੇ ਕੇ ਆਪਣੇ-ਆਪ ਨੂੰ ਵਡਭਾਗਾ ਸਮਝਦੀਆਂ ਹਨ। ਸੰਗਤਾਂ ਇਸ ਪਵਿੱਤਰ ਅਸਥਾਨ ਲਈ ਰਸਦਾਂ ਲੈ ਕੇ ਜਾਂਦੀਆਂ ਹਨ, ਜਿਸ ਨੂੰ ਪਿਛਲੇ ਤਿੰਨ ਦਿਨਾਂ ਤੋਂ ਬੰਦ ਕਰ ਦਿੱਤਾ ਗਿਆ ਹੈ। ਟਰਮੀਨਲ ਦੇ ਅੰਦਰ ਕੰਮ ਕਰ ਰਹੇ ਸਰਕਾਰੀ ਅਧਿਕਾਰੀਆਂ ਅਨੁਸਾਰ ਇਹ ਰਸਦਾਂ ਪਹਿਲਾਂ ਪਾਕਿਸਤਾਨ ਤੋਂ ਬੰਦ ਹੋਈਆਂ ਸਨ ਅਤੇ ਉਸ ਤੋਂ ਬਾਅਦ ਭਾਰਤ ਵਾਲੇ ਪਾਸੇ ਤੋਂ ਬੀ. ਐੱਸ. ਐੱਫ. ਦੇ ਅਧਿਕਾਰੀਆਂ ਅਤੇ ਇਮੀਗ੍ਰੇਸ਼ਨ ਵਿਭਾਗ ਵਲੋਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਸੂਚਨਾ ਤੋਂ ਅਣਜਾਣ ਸ਼ਰਧਾਲੂ ਰਸਦਾਂ ਲੈ ਕੇ ਜਾਂਦੇ ਹਨ ਪਰ ਅਧਿਕਾਰੀਆਂ ਵਲੋਂ ਇਨ੍ਹਾਂ ਨੂੰ ਟਰਮੀਨਲ ਦੇ ਅੰਦਰ ਹੀ ਰੱਖ ਲਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕਈ ਦਿਨ ਪਹਿਲਾਂ ਗੁਰਦੁਆਰਾ ਸਾਹਿਬ ‘ਚ ਪਾਕਿਸਤਾਨ ਦੇ ਤਸੱਵਰਾਂ ਵਲੋਂ ਬਣਾਈਆਂ ਤਸਵੀਰਾਂ, ਜੋ ਸ਼ਰਧਾਲੂਆਂ ਵਲੋਂ ਖ਼ਰੀਦ ਕੇ ਲਿਆਂਦੀਆਂ ਜਾਂਦੀਆਂ ਸਨ, ਉਹ ਵੀ ਬੰਦ ਕਰ ਦਿੱਤੀਆਂ ਗਈਆਂ ਸਨ। ਯਾਤਰੀ ਟਰਮੀਨਲ ਡੇਰਾ ਬਾਬਾ ਨਾਨਕ ਵਿਖੇ ਡਿਊਟੀ ਅਧਿਕਾਰੀਆਂ ਦਾ ਕਹਿਣਾ ਸੀ ਕਿ ਜਿਹੜੀ ਵਸਤੂ ਸਕੈਨ ਨਹੀਂ ਹੋ ਸਕਦੀ, ਉਸ ਵਸਤੂ ਨੂੰ ਲਿਜਾਣ ਦੀ ਇਜਾਜ਼ਤ ਉਹ ਨਹੀਂ ਦੇਣਗੇ।

Check Also

ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ

ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …