ਗੈਂਗਸਟਰ ਹੈਰੀ ਮੋੜ ਦੇ ਘਰ ਨੂੰ ਸੀਲ ਕਰਨ ਲਈ NIA ਪਹੁੰਚੀ ਬਠਿੰਡਾ, ਮੋੜ ਉਤੇ ਦੋਹਰੇ ਕਤਲ ਦਾ ਦੋਸ਼ ਹੈ
ਬਠਿੰਡਾ / ਬਿਊਰੋ ਨੀਊਜ਼
ਗੈਂਗਸਟਰ ਹੈਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਲਹਿਰਾ ਮੁਹੱਬਤ ‘ਚ ਦੋਹਰੇ ਕਤਲ ਨੂੰ ਅੰਜਾਮ ਦਿੱਤਾ ਸੀ। ਇਸ ਗੈਂਗਸਟਰ ਨੂੰ ਕਰੀਬ ਇੱਕ ਮਹੀਨਾ ਪਹਿਲਾਂ ਦਿੱਲੀ ਪੁਲਿਸ ਨੇ ਫੜਿਆ ਸੀ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੀ ਟੀਮ ਨੇ ਵੀਰਵਾਰ ਸਵੇਰੇ ਬਠਿੰਡਾ ਦੇ ਪਿੰਡ ਮੌੜ ਵਿੱਚ ਗੈਂਗਸਟਰ ਹੈਰੀ ਮੌੜ ਦੇ ਘਰ ਛਾਪਾ ਮਾਰਿਆ। ਟੀਮ ਨੇ ਗੈਂਗਸਟਰ ਦੇ ਘਰ ਨੂੰ ਸੀਲ ਕਰ ਦਿੱਤਾ। ਲੰਬੇ ਸਮੇਂ ਤੋਂ ਗੈਂਗਸਟਰ ਦੇ ਘਰ ਕੋਈ ਨਹੀਂ ਰਹਿ ਰਿਹਾ ਸੀ।
ਗੈਂਗਸਟਰ ਹੈਰੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਲਹਿਰਾ ਮੁਹੱਬਤ ‘ਚ ਦੋਹਰੇ ਕਤਲ ਨੂੰ ਅੰਜਾਮ ਦਿੱਤਾ ਸੀ। ਇਸ ਗੈਂਗਸਟਰ ਨੂੰ ਕਰੀਬ ਇੱਕ ਮਹੀਨਾ ਪਹਿਲਾਂ ਦਿੱਲੀ ਪੁਲਿਸ ਨੇ ਫੜਿਆ ਸੀ।