Breaking News
Home / ਪੰਜਾਬ / ਹਰਿਆਣਾ ਦੀ ਖੱਟਰ ਸਰਕਾਰ ਨੇ ਵਿਧਾਇਕਾਂ ਨੂੰ ਵੰਡੇ ਚੀਨ ਤੋਂ ਮੰਗਵਾਏ ਸਮਾਰਟ ਟੈਬ

ਹਰਿਆਣਾ ਦੀ ਖੱਟਰ ਸਰਕਾਰ ਨੇ ਵਿਧਾਇਕਾਂ ਨੂੰ ਵੰਡੇ ਚੀਨ ਤੋਂ ਮੰਗਵਾਏ ਸਮਾਰਟ ਟੈਬ

ਕੈਪਟਨ ਅਮਰਿੰਦਰ ਦਾ ਕਹਿਣਾ – ਕਰੋਨਾ ਵਾਇਰਸ ਕਰਕੇ ਸਾਨੂੰ ਸਮਾਰਟ ਫੋਨ ਮੰਗਵਾਉਣ ‘ਚ ਹੋਈ ਦੇਰੀ
ਚੰਡੀਗੜ੍ਹ/ਬਿਊਰੋ ਨਿਊਜ
ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਜਿਹੜੇ ਸਮਾਰਟ ਫੋਨ ਦੇਣੇ ਸਨ, ਉਸ ਲਈ ਬਹਾਨਾ ਬਣਾਇਆ ਗਿਆ ਕਿ ਚੀਨ ਵਿਚ ਫੈਲੇ ਕਰੋਨਾ ਵਾਇਰਸ ਕਰਕੇ ਸਮਾਰਟ ਫੋਨ ਲਿਆਉਣ ਵਿਚ ਦੇਰੀ ਹੋਈ ਹੈ। ਉਧਰ ਦੂਜੇ ਪਾਸੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੇ ਵਿਧਾਇਕਾਂ ਨੂੰ ਸਮਾਰਟ ਟੈਬ ਵੰਡ ਦਿੱਤੇ ਅਤੇ ਉਹ ਟੈਬ ਚੀਨ ਤੋਂ ਮੰਗਵਾਏ ਗਏ ਹਨ। ਇਹ ਟੈਬਾਂ ‘ਤੇ 12 ਦਸੰਬਰ 2019 ਦੀ ਤਰੀਕ ਲਿਖੀ ਹੋਈ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸ਼ੈਸ਼ਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੀਨ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਦੇ ਸਮਾਰਟ ਫ਼ੋਨ ਨਾ ਆਉਣ ਦਾ ਜ਼ਿਕਰ ਕੀਤਾ ਸੀ। ਹੁਣ ਗੁਆਂਢੀ ਸੂਬੇ ਹਰਿਆਣੇ ਨੇ ਆਪਣੇ ਵਿਧਾਇਕਾਂ ਨੂੰ ਵੰਡੇ ਸਮਾਰਟ ਟੈਬਾਂ ਨੇ ਪੰਜਾਬ ਸਰਕਾਰ ਦੀ ਕਾਰਜਗੁਜ਼ਾਰੀ ‘ਤੇ ਇਕ ਵਾਰ ਫਿਰ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ।

Check Also

ਸਕਾਲਰਸ਼ਿਪ ਘੁਟਾਲੇ ਵਿਚ ਵਧੀ ਪੰਜਾਬ ਸਰਕਾਰ ਦੀ ਪਰੇਸ਼ਾਨੀ

ਹਾਈਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ ਪੋਸਟ ਮੈਟਰਿਕ ਸਕਾਲਰਸ਼ਿਪ ਘੁਟਾਲੇ ਵਿਚ ਪੰਜਾਬ ਸਰਕਾਰ …