5.5 C
Toronto
Thursday, December 18, 2025
spot_img
Homeਹਫ਼ਤਾਵਾਰੀ ਫੇਰੀਦਿਲਜੀਤ ਦੁਸਾਂਝ ਦੇ ਸ਼ੋਅ ਦੀ ਰਿਹਰਸਲ 'ਚ ਪੁੱਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਦਿਲਜੀਤ ਦੁਸਾਂਝ ਦੇ ਸ਼ੋਅ ਦੀ ਰਿਹਰਸਲ ‘ਚ ਪੁੱਜੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ

ਦਿਲਜੀਤ ਦੀ ਟੀਮ ਨੇ ‘ਜਸਟਿਨ, ਜਸਟਿਨ’ ਅਤੇ ‘ਪੰਜਾਬੀ ਆ ਗਏ ਓਏ’ ਦੇ ਲਾਏ ਨਾਅਰੇ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਟੋਰਾਂਟੋ ਦੇ ਰੋਜਰਜ਼ ਸੈਂਟਰ ਵਿੱਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਦੇ ਸੰਗੀਤ ਸਮਾਗਮ ਤੋਂ ਪਹਿਲਾਂ ਅਚਾਨਕ ਉਨ੍ਹਾਂ ਨੂੰ ਮਿਲਣ ਪਹੁੰਚੇ। ਦੁਸਾਂਝ ਨੇ ਟਰੂਡੋ ਦੀ ਫੇਰੀ ਦੀ ਵੀਡੀਓ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਹੈ, ਜਿਸ ‘ਚ ਉਹ ਅਤੇ ਟਰੂਡੋ ਹੱਥ ਜੋੜ ਕੇ ਇੱਕ-ਦੂਜੇ ਨੂੰ ਬੁਲਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦੋਵਾਂ ਨੂੰ ਜੱਫੀ ਪਾਉਂਦੇ ਵੀ ਦੇਖਿਆ ਜਾ ਸਕਦਾ ਹੈ। ਟਰੂਡੋ ਨੇ ਗਾਇਕ ਦੀ ਟੀਮ ਨਾਲ ਫੋਟੋਆਂ ਵੀ ਖਿਚਵਾਈਆਂ।
ਇਸ ਦੌਰਾਨ ਟੀਮ ਨੇ ‘ਜਸਟਿਨ, ਜਸਟਿਨ’ ਦੇ ਨਾਅਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਦਿਲਜੀਤ ਵੱਲੋਂ ਵਾਰ-ਵਾਰ ਕਹੀ ਜਾਣ ਵਾਲੀ ਲਾਈਨ ‘ਪੰਜਾਬੀ ਆ ਗਏ ਓਏ’ ਵੀ ਦੁਹਰਾਈ। ਦੁਸਾਂਝ ਨੇ ਟਰੂਡੋ ਦੀ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, ”ਵੰਨ-ਸੁਵੰਨਤਾ ਕੈਨੇਡਾ ਦੀ ਖਾਸੀਅਤ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਤਿਹਾਸ ਰਚਦਾ ਦੇਖਣ ਪਹੁੰਚੇ।” ਉਸ ਨੇ ਕਿਹਾ, ”ਮੈਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮਿਲੇ ਸਨਮਾਨ ਲਈ ਬਹੁਤ ਧੰਨਵਾਦੀ ਹਾਂ, ਇੱਥੋਂ ਦੇ ਭਾਈਚਾਰੇ ਵੱਲੋਂ ਮਿਲਿਆ ਪਿਆਰ ਸਚਮੁੱਚ ਦਿਲ ਨੂੰ ਛੂਹਣ ਵਾਲਾ ਹੈ। ਇਹ ਟੂਰ ਸਾਡੀ ਸੱਭਿਆਚਾਰਕ ਵਿਰਾਸਤ ਦਾ ਜਸ਼ਨ ਹੈ ਅਤੇ ਮੈਂ ਸੰਗੀਤ ਰਾਹੀਂ ਲੋਕਾਂ ਨੂੰ ਇਕੱਠੇ ਕਰਨ ਦੇ ਮਿਲੇ ਇਸ ਮੌਕੇ ਲਈ ਸਭ ਦਾ ਧੰਨਵਾਦੀ ਹਾਂ।”
ਟਰੂਡੋ ਨੇ ਵੀ ਇੰਸਟਾਗ੍ਰਾਮ ‘ਤੇ ਦਿਲਜੀਤ ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਜ਼ਿਕਰਯੋਗ ਹੈ ਕਿ ਦਿਲਜੀਤ ਦੁਸਾਂਝ ਨੇ ਆਪਣੇ ਦੌਰੇ ਦੀ ਸ਼ੁਰੂਆਤ ਵੈਨਕੂਵਰ ਦੇ ਬੀਸੀ ਪਲੇਸ ਸਟੇਡੀਅਮ ‘ਚ ਯਾਦਗਾਰ ਪ੍ਰਦਰਸ਼ਨ ਨਾਲ ਕੀਤੀ ਸੀ। ਇਸ ਟੂਰ ਦੌਰਾਨ ਦਿਲਜੀਤ ਦੁਸਾਂਝ ਨੂੰ ‘ਦਿ ਟੂਨਾਈਟ ਸ਼ੋਅ ਵਿਦ ਜਿੰਮੀ ਫੈਲਨ’ ‘ਚ ਲਾਈਵ ਪ੍ਰਫਾਰਮੈਂਸ ਦਾ ਵੀ ਸੱਦਾ ਦਿੱਤਾ ਗਿਆ ਸੀ ਜਿਸ ਨੇ ਆਲਮੀ ਪੱਧਰ ‘ਤੇ ਸੁਰਖੀਆਂ ਬਟੋਰੀਆਂ ਸਨ।

 

RELATED ARTICLES
POPULAR POSTS