ਸਟੱਡੀ ਪਰਮਿਟ ਕੈਨੇਡਾ ‘ਚ ਪੀਆਰ ਦੀ ਗਾਰੰਟੀ ਨਹੀਂ : ਮਾਰਕ ਮਿੱਲਰ
ਇੰਟਰਨੈਸ਼ਨਲ ਸਟੂਡੈਂਟ ਨੂੰ ਇਸ ਬਾਰੇ ਵਿਚ ਜਾਗਰੂਕ ਹੋਣ ਦੀ ਅਪੀਲ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦਾ ਸਟੱਡੀ ਪਰਮਿਟ ਕੈਨੇਡਾ ਦੀ ਪਰਮਾਨੈਂਟ ਰੈਜੀਡੈਂਸੀ (ਪੀਆਰ) ਦੀ ਗਰੰਟੀ ਨਹੀਂ ਦਿੰਦਾ ਹੈ ਅਤੇ ਉਹ ਸਿਰਫ ਇਸਦੇ ਸਹਾਰੇ ਕੈਨੈਡਾ ਦੇ ਸਿਟੀਜਨ ਨਹੀਂ ਬਣ ਸਕਦੇ ਹਨ। ਅਜਿਹੇ ਵਿਚ ਵਿਦਿਆਰਥੀਆਂ ਨੂੰ ਇਸ ਬਾਰੇ ਵਿਚ ਜਾਗਰੂਕ ਹੋਣ ਦੀ ਜ਼ਰੂਰਤ ਹੈ। ਕੈਨੇਡਾ ਸਰਕਾਰ ਨੇ ਇਸ ਬਾਰੇ ਵਿਚ ਸਪੱਸ਼ਟ ਕਰਦੇ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਹੈ। ਹਾਲਾਂਕਿ ਇਸਦੇ ਨਾਲ ਹੀ ਸਰਕਾਰ ਨੇ ਕੈਨੇਡਾ ਵਿਚ ਰਹਿਣ ਦੇ ਲਈ ਰਸਤਾ ਦੇਣ ਦੀ ਗੱਲ ਆਉਣ ‘ਤੇ ਲੇਬਰ ਦੀਆਂ ਜ਼ਰੂਰਤਾਂ ‘ਤੇ ਜ਼ਰੂਰ ਵਿਚਾਰ ਕਰਨ ਦੀ ਗੱਲ ਕਹੀ ਹੈ।
ਦਰਅਸਲ ਕੈਨੇਡਾ ਇਸ ਸਮੇਂ ਰਿਕਾਰਡ ਸੰਖਿਆ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਅਡਜਸਟ ਕਰਨ ਦੇ ਲਈ ਸੰਘਰਸ਼ ਕਰ ਰਿਹਾ ਹੈ, ਇਸ ਲਈ ਕੈਨੇਡਾ ਦੇ ਇਮੀਗਰੇਸ਼ਨ, ਰਿਫਿਊਜ਼ੀ ਅਤੇ ਸਿਟੀਜਨਸ਼ਿਪ ਮੰਤਰੀ ਮਾਰਕ ਮਿੱਲਰ ਨੇ ਕਿਹਾ ਹੈ ਕਿ ਜ਼ਰੂਰੀ ਨਹੀਂ ਹੈ ਕਿ ਸਟੱਡੀ ਵੀਜ਼ਾ ਪੀ.ਆਰ. ਦਾ ਰਸਤਾ ਹੋਵੇ।
ਕੈਨੇਡਾ ਸਰਕਾਰ ਨੇ ਅਜਿਹਾ ਕੋਈ ਵਾਅਦਾ ਨਹੀਂ ਕੀਤਾ ਹੈ। ਲੋਕਾਂ ਨੂੰ ਇਸ ਬਾਰੇ ਵਿਚ ਖੁਦ ਨੂੰ ਜਾਗਰੂਕ ਕਰਕੇ ਹੀ ਕੈਨੇਡਾ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਨੂੰ ਕੈਨੇਡਾ ਵਿਚ ਸਕਿੱਲ ਹਾਸਲ ਕਰਕੇ ਆਪਣੇ ਦੇਸ਼ ਵਾਪਸ ਜਾਣਾ ਚਾਹੀਦਾ ਹੈ। ਮਿਲਰ ਨੇ ਕਿਹਾ ਕਿ ਕੈਨੇਡਾ ਨੂੰ ਪਹਿਲਾਂ ਦੀ ਤੁਲਨਾ ਵਿਚ ਘੱਟ ਸਵਾਗਤਯੋਗ ਮੰਨਿਆ ਜਾ ਰਿਹਾ ਹੈ ਅਤੇ ਸਟੱਡੀ ਪਰਮਿਟ ਨੂੰ ਸਥਾਈ ਨਿਵਾਸ ਜਾਂ ਕੈਨੇਡਾ ਵਿਚ ਦਾਖਲ ਹੋਣ ਦੇ ਸਸਤੇ ਤਰੀਕੇ ਦੇ ਰੂਪ ਵਿਚ ਘੱਟ ਦੇਖਿਆ ਜਾ ਰਿਹਾ ਹੈ।
ਇਸ ਮੁੱਦੇ ‘ਤੇ ਓਟਾਵਾ ਦਬਾਅ ਵਿਚ ਆ ਗਿਆ ਹੈ ਕਿਉਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਲੋਕਾਂ ਨੂੰ ਸਸਤੇ ਕਿਰਾਏ ਵਾਲੇ ਘਰ ਨਹੀਂ ਦੇ ਰਹੀ ਹੈ ਅਤੇ ਮਹਿੰਗਾਈ ਨੂੰ ਕਾਬੂ ਰੱਖਣ ਵਿਚ ਅਸਫਲ ਰਹੀ ਹੈ। ਇਸ ਨਾਲ ਆਮ ਕੈਨੇਡੀਅਨ ਹੁਣ ਇਮੀਗਰੇਸ਼ਨ ਵਧਾਉਣ ਦਾ ਸਮਰਥਨ ਨਹੀਂ ਕਰ ਰਹੇ ਹਨ।
ਮਿੱਲਰ ਨੇ ਕਿਹਾ ਕਿ ਅਸੀਂ ਕੈਨੇਡਾ ਵਿਚ ਇਮੀਗਰੇਸ਼ਨ ਨੂੰ ਲੈ ਕੇ ਇਕ ਆਮ ਰਾਏ ਬਣਾਈ ਸੀ, ਪਰ ਹੁਣ ਇਸ ਵਿਚ ਕਮੀ ਦੇਖੀ ਜਾ ਰਹੀ ਹੈ। ਹਾਲਾਂਕਿ ਕਈ ਇਮੀਗਰੇਸ਼ਨ ਜਾਣਕਾਰਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਇਸ ਸੰਦੇਸ਼ ਦੇ ਬਾਰੇ ਵਿਚ ਗੰਭੀਰ ਹੁੰਦੀ ਤਾਂ ਉਹ ਐਕਸਪ੍ਰੈਸ ਐਂਟਰੀ ਦੇ ਮਾਧਿਅਮ ਨਾਲ ਪੀਆਰ ਦੇ ਮਾਰਗ ਦੇ ਰੂਪ ਵਿਚ ਸਟੱਡੀ ਨੂੰ ਉਤਸ਼ਾਹਿਤ ਕਰਨਾ ਬੰਦ ਦਿੰਦੀ।
ਕੈਨੇਡਾ ਭਰ ‘ਚ ਹੋ ਰਹੇ ਹਨ ਪ੍ਰਦਰਸ਼ਨ
ਕੈਨੇਡਾ ‘ਚ ਰਹਿਣ ਦੀ ਇੱਛਾ ਰੱਖਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੇ ਮੈਨੀਟੋਬਾ, ਪ੍ਰਿੰਸ ਐਡਵਰਡ ਆਈਲੈਂਡ ਅਤੇ ਉਨਟਾਰੀਓ ਵਿਚ ਵਿਰੋਧ ਪ੍ਰਦਰਸ਼ਨ ਵੀ ਕੀਤੇ ਹਨ। ਅਨੁਮਾਨ ਹੈ ਕਿ ਓਟਾਵਾ ਇਹ ਸਾਲ 300,000 ਤੋਂ ਘੱਟ ਨਵੇਂ ਅਧਿਐਨ ਪਰਮਿਟ ਹੀ ਜਾਰੀ ਕਰੇਗਾ, ਜਦੋਂ ਕਿ 2023 ਵਿਚ ਇਹ ਸੰਖਿਆ 437,000 ਰਹੀ। ਹਾਲਾਂਕਿ ਇਹ ਸਾਲ ਮਈ ਤੱਕ, ਇਮੀਗਰੇਸ਼ਨ, ਰਿਫਿਊਜ਼ੀ ਅਤੇ ਸਿਟੀਜਨਸ਼ਿਪ ਕੈਨੇਡਾ ਦੇ ਅੰਕੜਿਆਂ ਦੇ ਅਨੁਸਾਰ, ਇਸ ਸਾਲ ਮਈ ਤੱਕ 216,620 ਅਧਿਐਨ ਪਰਮਿਟ ਪ੍ਰਭਾਵੀ ਹੋ ਗਏ ਹਨ।
ਕਿਸ ਤਰ੍ਹਾਂ ਵਧ ਰਹੇ ਹਨ ਸਟੱਡੀ ਪਰਮਿਟ
2024 ਤੋਂ ਪਹਿਲਾਂ ਚਾਰ ਮਹੀਨਿਆਂ ਵਿਚ ਜਾਰੀ ਕੀਤੇ ਗਏ ਪਰਮਿਟ 2023 ਦੀ ਅਵਧੀ ਦੇ ਲਈ ਜਾਰੀ ਕੀਤੇ ਗਏ ਪਰਮਿਟ ਤੋਂ ਜ਼ਿਆਦਾ ਸਨ। ਪਿਛਲੇ ਸਾਲ ਉਨ੍ਹਾਂ ਚਾਰ ਮਹੀਨਿਆਂ ਦੇ ਦੌਰਾਨ ਜਾਰੀ ਕੀਤੇ ਗਏ ਕੁੱਲ ਅਧਿਐਨ ਪਰਮਿਟ 165,805 ਸਨ ਅਤੇ 2024 ਵਿਚ ਵਧ ਕੇ 187,510 ਹੋ ਗਏ। ਇਨ੍ਹਾਂ ਵੀਜ਼ਾ ਪ੍ਰਾਪਤ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਸੰਖਿਆ ਵੀ ਇਸੇ ਅਵਧੀ ਵਿਚ 72,750 ਤੋਂ ਵਧ ਕੇ 81,260 ਹੋ ਗਈ, ਜੋ ਕੁੱਲ ਦਾ ਕਰੀਬ 43 ਪ੍ਰਤੀਸ਼ਤ ‘ਤੇ ਸਥਿਰ ਰਹੀ।
2023 ਵਿਚ ਕੈਨੇਡਾ ਵਲੋਂ ਜਾਰੀ ਕੀਤੇ ਗਏ ਕੁੱਲ 682,430 ਅਧਿਐਨ ਪਰਮਿਟਾਂ ਵਿਚੋਂ, ਪਰਮਿਟ ਹਾਸਲ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 278,335 ਸੀ। 2024 ਵਿਚ ਹੁਣ ਤੱਕ, ਕੈਨੇਡਾ ਨੇ 216,620 ਅਧਿਐਨ ਪਰਮਿਟ ਜਾਰੀ ਕੀਤੇ ਹਨ, ਜਿਨ੍ਹਾਂ ਵਿਚੋਂ 91,510 ਭਾਰਤੀਆਂ ਨੇ ਹਾਸਲ ਕੀਤੇ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …