-15.6 C
Toronto
Saturday, January 24, 2026
spot_img
Homeਹਫ਼ਤਾਵਾਰੀ ਫੇਰੀਪੀਲ ਪੁਲਿਸ ਨੇ ਹਥਿਆਰਾਂ ਸਮੇਤ ਪੰਜਾਬੀ ਮਹਿਲਾ ਅਤੇ ਚਾਰ ਨੌਜਵਾਨ ਕੀਤੇ ਗ੍ਰਿਫਤਾਰ

ਪੀਲ ਪੁਲਿਸ ਨੇ ਹਥਿਆਰਾਂ ਸਮੇਤ ਪੰਜਾਬੀ ਮਹਿਲਾ ਅਤੇ ਚਾਰ ਨੌਜਵਾਨ ਕੀਤੇ ਗ੍ਰਿਫਤਾਰ

ਵੈਨਕੂਵਰ : ਉਨਟਾਰੀਓ ਦੀ ਪੀਲ ਪੁਲਿਸ ਨੇ ਆਪ੍ਰੇਸ਼ਨ ਸਲੈਗਹੈਮਰ ਤਹਿਤ ਲੰਮੇ ਸਮੇਂ ਦੀ ਜਾਂਚ ਤੋਂ ਬਾਅਦ ਵੱਡੀ ਮਾਤਰਾ ਵਿੱਚ ਮਾਰੂ ਅਸਲਾ ਅਤੇ ਨਸ਼ੇ ਦੀ ਖੇਪ ਬਰਾਮਦ ਕਰਦਿਆਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਵਿੱਚ ਚਾਰ ਨੌਜਵਾਨ ਤੇ ਇੱਕ ਬਜੁਰਗ ਮਹਿਲਾ ਸ਼ਾਮਲ ਹਨ, ਜੋ ਪੰਜਾਬੀ ਪਿਛੋਕੜ ਵਾਲੇ ਹਨ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਕਥਿਤ ਤੌਰ ‘ਤੇ ਨਵਦੀਪ ਨਾਗਰਾ, ਰਵਨੀਤ ਨਾਗਰਾ, ਰਣਵੀਰ ਅੜੈਚ ਤੇ ਪਵਨੀਤ ਨਾਹਲ ਅਤੇ ਬਜ਼ੁਰਗ ਮਹਿਲਾ ਨਰਿੰਦਰ ਨਾਗਰਾ (61) ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰੇ ਵਿਅਕਤੀ ਬਰੈਂਪਟਨ ਦੇ ਰਹਿਣ ਵਾਲੇ ਹਨ।
ਪੁਲਿਸ ਮੁਖੀ ਨਿਸ਼ਾਨ ਦੁਰੈਪਾਹ ਨੇ ਦੱਸਿਆ ਕਿ ਪੰਜਾਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ 160 ਦੋਸ਼ ਆਇਦ ਕੀਤੇ ਗਏ ਹਨ।
ਉਨ÷ ਾਂ ਦੱਸਿਆ ਕਿ ਮਾਰੂ ਹਥਿਆਰਾਂ ਦੀ ਐਨੀ ਵੱਡੀ ਖੇਪ ਫੜੇ ਜਾਣਾ ਆਪਣੇ ਆਪ ਵਿਚ ਇਕ ਰਿਕਾਰਡ ਹੈ, ਜੋ ਕਿ ਪੁਲਿਸ ਲਈ ਚੁਣੌਤੀ ਬਣਿਆ ਹੋਇਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਕੋਲ ਅਜਿਹੇ ਪੁਰਜੇ ਸਨ ਜਿਸ ਨਾਲ ਆਮ ਹਥਿਆਰ ਨੂੰ ਸਵੈਚਾਲਤ ਰਿਵਾਲਵਰ ਤੇ ਬੰਦੂਕ ਵਿੱਚ ਬਦਲਿਆ ਜਾ ਸਕਦਾ ਹੈ। ਉਨ÷ ਾਂ ਕੋਲੋਂ 900 ਤੋਂ ਵੱਧ ਗੋਲੀ ਸਿੱਕਾ ਵੀ ਬਰਮਾਦ ਕੀਤਾ ਗਿਆ ਹੈ।

RELATED ARTICLES
POPULAR POSTS