17.5 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀਸਰਹੱਦ ਪਾਰ ਸਿੱਖ ਸੰਗਤ ਦੀ ਸਕਾਰਾਤਮਕ ਪਹਿਲ

ਸਰਹੱਦ ਪਾਰ ਸਿੱਖ ਸੰਗਤ ਦੀ ਸਕਾਰਾਤਮਕ ਪਹਿਲ

ਪਾਕਿ ‘ਚ ਸਿੱਖੀ ਸਿਖਾਉਣ ਵਾਲੇ ਪਹਿਲੇ ਸਕੂਲ ਦੀ ਰੱਖੀ ਨੀਂਹ
ਇਕ ਸਾਲ ਵਿਚ ਪੂਰਾ ਹੋਵੇਗਾ ਨਿਰਮਾਣ, 200 ਬੱਚਿਆਂ ਨੂੰ ਸਿੱਖਿਆ, ਵਰਦੀਆਂ-ਕਿਤਾਬਾਂ ਮੁਫਤ
ਚੰਡੀਗੜ੍ਹ/ਬਿਊਰੋ ਨਿਊਜ਼ : ਪਾਕਿਸਤਾਨ ਵਿਚ ਸਿੱਖ ਬੱਚੇ ਆਪਣੇ ਧਰਮ ਦੀ ਸਿੱਖਿਆ ਗ੍ਰਹਿਣ ਕਰ ਸਕਣਗੇ। ਉਥੋਂ ਦੀ ਸਿੱਖ ਸੰਗਤ ਨੇ ਪਾਕਿਸਤਾਨ ਦੇ ਪਹਿਲੇ ਧਾਰਮਿਕ ਸਕੂਲ ਬਣਾਉਣ ਲਈ ਨੀਂਹ ਪੱਥਰ ਰੱਖਿਆ। ਇਹ ਸਕੂਲ ਢੋਕ ਮਸਕੀਨ ਖੇਤਰ ਵਿਚ ਗੁਰਦੁਆਰਾ ਪੰਜਾ ਸਾਹਿਬ ਦੇ ਨੇੜੇ 10 ਮਰਲੇ ਵਿਚ ਤਿਆਰ ਹੋਵੇਗਾ। ਇਹ ਪਾਕਿਸਤਾਨ ਵਿਚ ਗੁਰਮੁਖੀ ਦਾ ਤੀਜਾ ਅਤੇ ਧਾਰਮਿਕ ਸਿੱਖਿਆ ਦਾ ਪਹਿਲਾ ਵੱਡਾ ਸਕੂਲ ਹੋਵੇਗਾ।
ਸਕੂਲ ਵਿਚ 200 ਬੱਚੇ ਸਿੱਖਿਆ ਲੈਣਗੇ। ਇਹ ਆਪਣੇ ਆਪ ਵਿਚ ਪਹਿਲਾ ਅਜਿਹਾ ਸਕੂਲ ਹੋਵੇਗਾ, ਜੋ ਬਿਨਾ ਸਰਕਾਰੀ ਗਰਾਂਟ ਦੀ ਮੱਦਦ ਨਾਲ ਤਿਆਰ ਹੋਵੇਗਾ।
ਸਕੂਲ ਵਿਚ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇ ਨਾਲ ਪਾਠ ਅਤੇ ਕੀਰਤਨ ਦੀ ਸਿੱਖਿਆ ਵੀ ਮਿਲੇਗੀ। ਸਕੂਲ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਤਵੰਤ ਸਿੰਘ ਦੇ ਭਰਾ ਸੰਤੋਖ ਸਿੰਘ ਤਿਆਰ ਕਰਵਾ ਰਹੇ ਹਨ। ਸਕੂਲ ਵਿਚ ਬੱਚਿਆਂ ਨੂੰ ਸਿੱਖਿਆ, ਵਰਦੀਆਂ ਅਤੇ ਕਿਤਾਬਾਂ ਮੁਫਤ ਮਿਲਣਗੀਆਂ।
ਹੁਣ ਪਿਸ਼ਾਵਰ, ਨਨਕਾਣਾ ਸਾਹਿਬ ‘ਚ ਗੁਰਮੁਖੀ ਦੇ ਸਕੂਲ
ਸਤਵੰਤ ਸਿੰਘ ਦੇ ਭਰਾ ਸੰਤੋਖ ਸਿੰਘ ਨੇ ਦੱਸਿਆ ਕਿ ਪਾਕਿਸਤਾਨ ਵਿਚ 20 ਹਜ਼ਾਰ ਦੇ ਕਰੀਬ ਸਿੱਖ ਪਰਿਵਾਰ ਹਨ। ਪਰ ਉਨ੍ਹਾਂ ਲਈ ਗੁਰਮੁਖੀ ਅਤੇ ਧਾਰਮਿਕ ਸਿੱਖਿਆ ਦਾ ਕੋਈ ਸਕੂਲ ਨਹੀਂ ਸੀ। ਪਿਸ਼ਾਵਰ ਅਤੇ ਨਨਕਾਣਾ ਸਾਹਿਬ ਵਿਚ ਜੋ ਦੋ ਸਕੂਲ ਹਨ, ਉਹ ਗੁਰਮੁਖੀ ਦੇ ਹੀ ਹਨ। ਉਥੇ ਸਿਰਫ ਗੁਰਮੁਖੀ ਸਿਖਾਈ ਜਾਂਦੀ ਹੈ। ਇਸ ਸਕੂਲ ਵਿਚ ਬੱਚਿਆਂ ਨੂੰ ਗੁਰਮੁਖੀ ਤੋਂ ਇਲਾਵਾ ਜਪੁਜੀ ਸਾਹਿਬ, ਸੁਖਮਨੀ ਸਾਹਿਬ ਆਦਿ ਦੇ ਪਾਠਾਂ ਦੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਬੱਚੇ ਰਾਗਾਂ ਵਿਚ ਕੀਰਤਨ ਵੀ ਕਰ ਸਕਣਗੇ। ਸਕੂਲ ਵਿਚ ਸਟਾਫ ਵੀ ਧਾਰਮਿਕ ਹੀ ਹੋਵੇਗਾ।

 

RELATED ARTICLES
POPULAR POSTS