ਨਿਯਮ ਦੇ ਵਿਰੋਧ ‘ਚ ਸੰਸਦ ਮੈਂਬਰ ਦੇ ਦਫਤਰ ‘ਤੇ ਪ੍ਰਦਰਸ਼ਨ
ਟੋਰਾਂਟੋ/ਚੰਡੀਗੜ੍ਹ : ਆਪਣੀ ਮਰਜ਼ੀ ਨਾਲ ਕੋਵਿਡ ਵੈਕਸੀਨ ਲਗਾਉਣ ਤੋਂ ਇਨਕਾਰ ਕਰਨ ਵਾਲੇ ਇੰਡੋ-ਕੈਨੇਡੀਆਈ ਨਾਗਰਿਕਾਂ ਨੂੰ ਹੁਣ ਭਾਰਤ ਪਰਤਣ ਵਿਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਨੂੰਨ ਦੇ ਅਨੁਸਾਰ ਅਜਿਹੇ ਵੈਕਸੀਨ ਤੋਂ ਬਿਨਾ ਵਿਅਕਤੀ ਨੂੰ ਏਅਰ ਟਰੈਵਲ ਜਾਂ ਸੀਮਾ ਪਾਰ ਕਰਨ ਦੀ ਆਗਿਆ ਨਹੀਂ ਹੈ। ਨਿਯਮ ਦੇ ਵਿਰੋਧ ਵਿਚ ਕਈ ਇੰਡੋ-ਕੈਨੇਡੀਅਨ ਪੰਜਾਬੀਆਂ ਨੇ ਸਰੀ ਤੋਂ ਲਿਬਰਲ ਐਮਪੀ ਰਣਦੀਪ ਸਿੰਘ ਸਰਾਏ ਦੇ ਦਫਤਰ ‘ਤੇ ਪ੍ਰਦਰਸ਼ਨ ਵੀ ਕੀਤਾ। ਸਿੱਖ ਫਰੀਡਮ ਅਲਾਇੰਸ ਦੇ ਬੈਨਰ ਹੇਠ ਇਕੱਤਰ ਹੋਏ ਪ੍ਰਦਰਸ਼ਨਕਾਰੀਆਂ ‘ਚੋਂ ਇਕ ਕੰਵਲਜੀਤ ਸਿੰਘ ਨੇ ਦੱਸਿਆ ਕਿ ਕੈਨੇਡੀਅਨ ਨਾਗਰਿਕਾਂ ਨੂੰ ਆਪਣੀ ਆਜ਼ਾਦੀ ਤੋਂ ਕਿਤੇ ਵੀ ਆਉਣ-ਜਾਣ ਦੇ ਮੂਲ ਅਧਿਕਾਰ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਹੋਰ ਦੇਸ਼ਾਂ ਨੇ ਵੀ ਵੈਕਸੀਨ ਨਾ ਲਗਵਾਉਣ ਵਾਲਿਆਂ ‘ਤੇ ਪਾਬੰਦੀਆਂ ਲਾਈਆਂ ਹੋਈਆਂ ਹਨ। 30 ਮਈ ਨੂੰ
ਪ੍ਰੌਗਰੈਸਿਵ ਕੰਸਰਵੇਟਿਵ ਐਮਪੀ ਮੇਲਿਸਾ ਲੈਂਟਸਮੈਨ ਮਤਾ ਵੀ ਲੈ ਕੇ ਆਈ ਸੀ ਤਾਂ ਕਿ ਇਸ ਭੇਦਭਾਵ ਪੂਰਨ ਟਰੈਵਲ ਪਾਬੰਦੀ ਨੂੰ ਹਟਾਇਆ ਜਾ ਸਕੇ ਅਤੇ ਆਪਣੀ ਮਰਜ਼ੀ ਨਾਲ ਵੈਕਸੀਨ ਨਾ ਲਗਵਾਉਣ ਵਾਲਿਆਂ ਨੂੰ ਕਿਤੇ ਵੀ ਆਉਣ-ਜਾਣ ਦੀ ਛੋਟ ਮਿਲੇ। ਪਰ ਮਤੇ ਨੂੰ ਖਾਰਜ ਕਰਵਾਉਣ ਦੇ ਲਈ 200 ਸੰਸਦ ਮੈਂਬਰਾਂ ਨੇ ਇਸਦੇ ਖਿਲਾਫ ਵੋਟ ਦਿੱਤਾ ਸੀ, ਜਿਸ ਵਿਚ ਸਰਾਏ ਪ੍ਰਮੁੱਖ ਸਨ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …