Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ਵਿਚ ਭਾਰਤੀ ਰਾਜਦੂਤ ਅਜੇ ਬਿਸਾਰੀਆ ਨੂੰ ਵਿਦਾਇਗੀ ਪਾਰਟੀ Canada-India Foundation ਵਲੋਂ ਦਿੱਤੀ ਗਈ

ਕੈਨੇਡਾ ਵਿਚ ਭਾਰਤੀ ਰਾਜਦੂਤ ਅਜੇ ਬਿਸਾਰੀਆ ਨੂੰ ਵਿਦਾਇਗੀ ਪਾਰਟੀ Canada-India Foundation ਵਲੋਂ ਦਿੱਤੀ ਗਈ

ਟੋਰਾਂਟੋ/ਬਿਊਰੋ ਨਿਊਜ਼ : ਬੁੱਧਵਾਰ ਸ਼ਾਮ ਨੂੰ Toronto- Downtown ‘ਚ ਭਾਰਤ ਦੇ ਰਾਜਦੂਤ ਅਜੇ ਬਿਸਾਰੀਆ ਨੂੰ Canada-India Foundation ਨੇ ਵਿਦਾਇਗੀ ਪਾਰਟੀ ਦਿੱਤੀ ਜਿਸ ‘ਚ ਟੋਰਾਂਟੋ ਸਥਿਤ ਕੌਂਸਲ ਜਨਰਲ Smt. Apoorva Srivastava ਤੋਂ ਇਲਾਵਾ ਉਨਟਾਰੀਓ ‘ਚ ਪਿਛਲੇ ਦਿਨੀਂ ਹੋਈਆਂ ਚੋਣਾਂ ਦੌਰਾਨ ਚੁਣੇ ਗਏ ਐਮਪੀਪੀ ਨੀਨਾ ਤਾਂਗੜੀ, ਦੀਪਕ ਆਨੰਦ ਅਤੇ ਹਰਦੀਪ ਗਰੇਵਾਲ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ ਸਾਬਕਾ ਐਮ ਪੀ ਰੂਬੀ ਢੱਲਾ ਅਤੇ ਬੌਬ ਸਰੋਆ ਵੀ ਹਾਜ਼ਰ ਸਨ। Canada-India Foundation ਨੇ ਪਿਛਲੇ ਢਾਈ ਸਾਲਾਂ ਦੌਰਾਨ ਬਤੌਰ ਭਾਰਤੀ ਰਾਜਦੂਤ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਪਾਏ ਗਏ ਮਹੱਤਵਪੂਰਨ ਯੋਗਦਾਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਲੋਂ ਰਾਜਦੂਤ ਅਜੇ ਬਿਸਾਰੀਆ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਸੀਆਈਐਫ ਦੇ ਚੇਅਰ Satish Thakkar ਨੇ ਕਿਹਾ ਕਿ ਬੇਸ਼ੱਕ ਅਜੇ ਬਿਸਾਰੀਆ ਦੀ ਤਾਇਨਾਤੀ ਕੋਵਿਡ ਦੇ ਸਮੇਂ ਦੌਰਾਨ ਹੋਈ ਸੀ ਪ੍ਰੰਤੂ ਫਿਰ ਵੀ ਉਨ੍ਹਾਂ ਨੇ ਭਾਰਤ ਤੋਂ ਕੈਨੇਡਾ ਲਈ ਵੈਕਸੀਨੇਸ਼ਨ ਲਿਆਉਣ ਅਤੇ ਦੋਨਾਂ ਮੁਲਕਾਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਹੈ। ਇਸੇ ਤਰ੍ਹਾਂ ਕਾਉਂਸਿਲ ਜਨਰਲ ਸ੍ਰੀਮਤੀ ਅਪੂਰਵਾ ਸ੍ਰੀਵਾਸਤਵਾ ਨੇ ਹਾਈ ਕਮਿਸ਼ਨਰ ਦੀ ਤਾਰੀਫ ਕਰਦਿਆਂ ਕਿਹਾ ਕਿ ਉਹਨਾਂ ਨੂੰ ਅਜੇ ਬਿਸਾਰੀਆ ਅਧੀਨ ਕੰਮ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਜਿਸ ਤੋਂ ਬਾਅਦ ਉਨ੍ਹਾਂ ਬਹੁਤ ਕੁਝ ਸਿੱਖਿਆ ਹੈ। ਸੀਆਈਐਫ ਦੇ ਨੈਸ਼ਨਲ ਕਨਵੀਨਰ ਰੀਤੇਸ਼ ਮਲਿਕ ਨੇ ਵੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਦੀ ਤਾਰੀਫ ਕਰਦਿਆਂ ਕਿਹਾ ਕੇ ਉਹ ਬਹੁਤ ਹੀ ਸੁਲਝੇ ਹੋਏ ਰਾਜਦੂਤ ਹਨ ਜਿਨ੍ਹਾਂ ਦੀ ਦੂਰ ਅੰਦੇਸ਼ੀ ਦੀ ਉਹਨਾਂ ਨੂੰ ਅਗਾਂਹ ਵੀ ਲੋੜ ਪੈਂਦੀ ਰਹੇਗੀ। ਹੋਰਨਾਂ ਤੋਂ ਇਲਾਵਾ ਚੁਣੇ ਗਏ ਐਮਪੀਪੀ ਨੀਨਾ ਤਾਂਗੜੀ, ਦੀਪਕ ਆਨੰਦ ਅਤੇ ਹਰਦੀਪ ਗਰੇਵਾਲ ਅਤੇ SENECA ਕਾਲਜ ਦੇ ਪ੍ਰਧਾਨ David Agnew ਨੇ ਵੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਦੇ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਪ੍ਰਵਾਸੀ ਮੀਡੀਆ ਗਰੁੱਪ ਦੇ ਮੁਖੀ ਰਜਿੰਦਰ ਸੈਣੀ ਹੋਰਾਂ ਨੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਦੇ ਨਾਲ ਇੱਕ ਖ਼ਾਸ ਗੱਲਬਾਤ ਕੀਤੀ ਜੋ ‘ਪਰਵਾਸੀ’ ਟੀਵੀ ‘ਤੇ ਵੀ ਦਿਖਾਈ ਜਾਵੇਗੀ।

ਬਲੇਕ ਐਕਟਨ ਟੋਰਾਂਟੋ ਮੇਅਰ ਦੀ ਚੋਣ ਲੜਨਗੇ
ਮਿਸੀਸਾਗਾ/ਪਰਵਾਸੀ ਬਿਊਰੋ : ਲਗਭਗ 30 ਸਾਲ ਟੋਰਾਂਟੋ ਪੁਲਿਸ ਵਿਚ ਸੇਵਾ ਕਰ ਚੁੱਕੇ ਬਲੇਕ ਐਕਟਨ ਟੋਰਾਂਟੋ ਦੇ ਮੇਅਰ ਦੀ ਚੋਣ ਲੜਨਗੇ। ਲੰਘੇ ਬੁੱਧਵਾਰ ਨੂੰ ਅਦਾਰਾ ‘ਪਰਵਾਸੀ’ ਦੇ ਦਫ਼ਤਰ ਪਹੁੰਚ ਕੇ ਉਨ੍ਹਾਂ ਨੇ ‘ਪਰਵਾਸੀ’ ਮੀਡੀਆ ਗਰੁੱਪ ਦੇ ਸੰਚਾਲਕ ਰਜਿੰਦਰ ਸੈਣੀ ਹੋਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟੋਰਾਂਟੋ ਵਿਚ ਅਪਰਾਧ ਦੀਆਂ ਵਧਦੀਆਂ ਵਾਰਦਾਤਾਂ, ਟ੍ਰੈਫਿਕ ਜਾਮ ਸਮੇਤ ਕਈ ਅਹਿਮ ਮੁੱਦਿਆਂ ‘ਤੇ ਉਹ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੁਲਿਸ ਦੀ ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਬਾਅਦ ਉਨ੍ਹਾਂ ਕੋਲ ਜੋ ਤਜ਼ਰਬਾ ਹੈ ਉਹ ਲੋਕਾਂ ਦੀ ਸੇਵਾ ਵਿਚ ਲਗਾਉਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਬਲੇਕ ਐਕਟਨ ਦਾ ਇਕ ਹੀ ਪੁੱਤਰ ਹੈ ਜੋ ਉਨ੍ਹਾਂ ਨੇ ਮਿਡਲ ਈਸਟ ਤੋਂ ਆਏ ਇਕ ਬੱਚੇ ਨੂੰ ਗੋਦ ਵਜੋਂ ਲਿਆ ਸੀ। ਉਨ੍ਹਾਂ ਕਿਹਾ ਕਿ ਉਹ ਬੜੀ ਜਲਦੀ ਹੀ ਆਪਣੇ ਪੂਰੇ ਚੋਣ ਮੈਨੀਫੈਸਟੋ ਦਾ ਐਲਾਨ ਕਰਨਗੇ। ‘ਪਰਵਾਸੀ’ ਟੀਵੀ ‘ਤੇ ਉਨ੍ਹਾਂ ਦੀ ਮੁਕੰਮਲ ਇੰਟਰਵਿਊ ਦੇਖੀ ਜਾ ਸਕਦੀ ਹੈ।

 

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …