ਪਰਮਰਾਜ ਉਮਰਾ ਨੰਗਲ ਗ੍ਰਿਫ਼ਤਾਰ
ਚਾਰਦਿਨਾਂ ਦਾ ਪੁਲਿਸ ਰਿਮਾਂਡ
ਚੰਡੀਗੜ੍ਹ : ਪੰਜਾਬਸਰਕਾਰਵੱਲੋਂ ਬੇਅਦਬੀਦੀਆਂ ਘਟਨਾਵਾਂ ਤੇ ਇਸ ਨਾਲਜੁੜੇ ਬਹਿਬਲਕਲਾਂ ਗੋਲੀਕਾਂਡਦੀ ਜਾਂਚ ਲਈ ਗਠਿਤਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਸੋਮਵਾਰ ਨੂੰ ਪੰਜਾਬਪੁਲਿਸ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਗ੍ਰਿਫ਼ਤਾਰਕਰਲਿਆ ਹੈ। ਐੱਸਆਈਟੀਦੀਟੀਮਨਾਲਸਬੰਧਤਪੁਲਿਸਅਧਿਕਾਰੀਆਂ ਦਾਦੱਸਣਾ ਹੈ ਕਿ ਉਮਰਾਨੰਗਲ ਨੂੰ ਗੋਲੀਕਾਂਡਨਾਲਸਬੰਧਤਮਾਮਲੇ ਵਿਚਗ੍ਰਿਫ਼ਤਾਰਕੀਤਾ ਗਿਆ ਹੈ। ਆਈਜੀ ਰੈਂਕ ਦੇ ਅਧਿਕਾਰੀ ਕੁੰਵਰਵਿਜੈਪ੍ਰਤਾਪ ਸਿੰਘ ਦੀਅਗਵਾਈਹੇਠਲੀਟੀਮ ਨੇ ਬੇਅਦਬੀ ਤੇ ਗੋਲੀਕਾਂਡ ਦੇ ਮਾਮਲਿਆਂ ਨਾਲਜੁੜੇ ਇਸ ਵਿਵਾਦਤਪੁਲਿਸਅਧਿਕਾਰੀ ਨੂੰ ਚੰਡੀਗੜ੍ਹ ਦੇ ਸੈਕਟਰ-9 ਵਿਚਲੇ ਪੁਲਿਸਹੈੱਡਕੁਆਰਟਰਦੀਇਮਾਰਤਵਿਚੋਂ ਦੁਪਹਿਰੇ 12 ਵਜੇ ਦੇ ਕਰੀਬ ਇਕ ਮੀਟਿੰਗ ਤੋਂ ਬਾਅਦਹਿਰਾਸਤਵਿਚਲਿਆ। ਉਮਰਾਨੰਗਲ ਨੂੰ ਹਿਰਾਸਤਵਿਚਲੈਣ ਤੋਂ ਬਾਅਦਐੱਸਆਈਟੀ ਉਸ ਨੂੰ ਫ਼ਰੀਦਕੋਟਲੈ ਗਈ। ਗੋਲੀਕਾਂਡਨਾਲਸਬੰਧਤਮਾਮਲੇ ਵਿਚਪੁਲਿਸਵੱਲੋਂ ਇੱਕ ਵੱਡੇ ਪੁਲਿਸਅਧਿਕਾਰੀਦੀਗ੍ਰਿਫ਼ਤਾਰੀਨਾਲਪੁਲਿਸਵਿਭਾਗ ਵਿਚ ਮਾਹੌਲ ‘ਸੋਗਮਈ’ਮੰਨਿਆ ਜਾ ਰਿਹਾ ਹੈ। ਐੱਸਆਈਟੀ ਨੇ ਇਸ ਤੋਂ ਪਹਿਲਾਂ ਮੋਗਾ ਦੇ ਸਾਬਕਾਐੱਸਐੱਸਪੀਚਰਨਜੀਤਸ਼ਰਮਾ ਨੂੰ ਗ੍ਰਿਫ਼ਤਾਰਕੀਤਾ ਸੀ। ਜ਼ਿਕਰਯੋਗ ਹੈ ਕਿ ਕੈਪਟਨਸਰਕਾਰ ਨੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ‘ਤੇ ਆਧਾਰਿਤਕਮਿਸ਼ਨਦੀਆਂ ਸਿਫ਼ਾਰਸ਼ਾਂ ‘ਤੇ ਗੋਲੀਕਾਂਡ ਦੇ ਸਬੰਧਵਿਚ 7 ਅਗਸਤ 2018 ਨੂੰ ਕੋਟਕਪੂਰਾਥਾਣੇ ਵਿੱਚ ਕੇਸ ਦਰਜਕੀਤਾ ਸੀ। ਐੱਸਆਈਟੀਵੱਲੋਂ ਉਮਰਾਨੰਗਲ ਨੂੰ ਗ੍ਰਿਫ਼ਤਾਰਕਰਨਾ ਗੋਲੀਕਾਂਡਮਾਮਲੇ ਵਿਚਹੁਣਤੱਕਦੀਸਭ ਤੋਂ ਵੱਡੀਕਾਰਵਾਈਮੰਨੀ ਜਾ ਰਹੀ ਹੈ। ਐੱਸਆਈਟੀਨਾਲਜੁੜੇ ਸੂਤਰਾਂ ਦਾਕਹਿਣਾ ਹੈ ਕਿ ਜੇਕਰਸਰਕਾਰ ਨੇ ਹਰੀਝੰਡੀ ਦੇ ਦਿੱਤੀ ਤਾਂ ਉਮਰਾਨੰਗਲ ਤੋਂ ਕੀਤੀਜਾਣਵਾਲੀਤਫ਼ਤੀਸ਼ ਦੇ ਆਧਾਰ’ਤੇ ਸਾਬਕਾ ਮੁੱਖ ਮੰਤਰੀ’ਤੇ ਸਾਬਕਾਡੀਜੀਪੀ ਨੂੰ ਵੀ ਪੁੱਛਗਿੱਛ ਲਈਤਲਬਕੀਤਾ ਜਾ ਸਕਦਾ ਹੈ।
ਉਮਰਾਨੰਗਲ ਨੂੰ ਚਾਰਦਿਨਾਂ ਦੇ ਪੁਲਿਸ ਰਿਮਾਂਡ’ਤੇ ਭੇਜਿਆ : ਉਮਰਾਨੰਗਲ ਨੂੰ ਫਰੀਦਕੋਟਦੀਅਦਾਲਤਵਿਚਪੇਸ਼ਕੀਤਾ ਗਿਆ, ਜਿਸ ਤੋਂ ਬਾਅਦਅਦਾਲਤ ਨੇ ਉਸ ਨੂੰ ਚਾਰਦਿਨਾਂ ਦੇ ਪੁਲਿਸ ਰਿਮਾਂਡ’ਤੇ ਭੇਜ ਦਿੱਤਾ । ਜਾਂਚ ਟੀਮ ਨੇ ਉਮਰਾਨੰਗਲ ਕੋਲੋਂ ਪੁੱਛਗਿੱਛ ਲਈ 10 ਦਿਨਾਂ ਦੇ ਪੁਲਿਸ ਰਿਮਾਂਡਦੀ ਮੰਗ ਕੀਤੀ ਸੀ, ਪਰਮਾਨਯੋਗ ਜੱਜ ਨੇ ਉਮਰਾਨੰਗਲ ਨੂੰ ਚਾਰਦਿਨਾਂ ਦੇ ਪੁਲਿਸ ਰਿਮਾਂਡ’ਤੇ ਭੇਜਣ ਦੇ ਹੁਕਮ ਜਾਰੀਕੀਤੇ।ਧਿਆਨਰਹੇ ਕਿ ਬਹਿਬਲਕਲਾਂ ਗੋਲੀਕਾਂਡਮਾਮਲੇ ਵਿਚਗ੍ਰਿਫਤਾਰਕੀਤੇ ਗਏ ਉਮਰਾਨੰਗਲ ਪੁਲਿਸ ਦੇ ਸਭ ਤੋਂ ਸੀਨੀਅਰਅਧਿਕਾਰੀਹਨ।
ਸੁਮੇਧ ਸੈਣੀ ਪੁੱਛਗਿੱਛ ਲਈਤਲਬ
ਚੰਡੀਗੜ੍ਹ :ਬਹਿਬਲਕਲਾਂ ਗੋਲੀਕਾਂਡਮਾਮਲੇ ਵਿਚਐੱਸ.ਆਈ.ਟੀਵਲੋਂ ਪੰਜਾਬ ਦੇ ਸਾਬਕਾਡੀਜੀਪੀਸੁਮੇਧ ਸਿੰਘ ਸੈਣੀ ਨੂੰ ਸੰਮਨਭੇਜ ਕੇ ਇਸ ਮਾਮਲੇ ‘ਚ ਪੁੱਛਗਿੱਛ ਲਈਤਲਬਕੀਤਾ ਗਿਆ ਹੈ । ਐੱਸ.ਆਈ.ਟੀਸਾਬਕਾਡੀਜੀਪੀਸੁਮੇਧਸੈਣੀਕੋਲੋਂ 25 ਫਰਵਰੀਦਿਨਸੋਮਵਾਰ ਨੂੰ ਪੁੱਛਗਿੱਛ ਕਰੇਗੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਤੇ ਸਾਬਕਾਐਸ.ਐਸ.ਪੀ. ਚਰਨਜੀਤਸ਼ਰਮਾਦੀਪਹਿਲਾਂ ਹੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ ਹੁਣ ਐਸ.ਆਈ.ਟੀ.ਨੇ ਸੁਮੇਧ ਸੈਣੀ ਨੂੰ ਵੀਬਹਿਬਲਕਲਾਂ ਗੋਲੀਕਾਂਡਮਾਮਲੇ ਵਿਚਘੇਰਾਪਾਲਿਆਹੈ।
ਬਾਦਲ ਨੇ ਕਿਹਾ ਮੈਨੂੰਵੀਕਰਲਓਗ੍ਰਿਫਤਾਰ
ਚੰਡੀਗੜ੍ਹ :ਪੰਜਾਬ ਦੇ ਸਾਬਕਾ ਮੁੱਖ ਮੰਤਰੀਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਫੋਨਕਰਕੇ ਕਹਿ ਦਿੱਤਾ ਹੈ ਕਿ ਉਹ ਚੰਡੀਗੜ੍ਹ ਵਿਚ ਹੀ ਹਨਗ੍ਰਿਫ਼ਤਾਰਕਰਨਾ ਹੈ ਤਾਂ ਕਰਲੈਣ। ਬਾਦਲ ਨੇ ਕਿਹਾ ਕਿ ਉਹ ਜੇਲ੍ਹ ਜਾਣਲਈਤਿਆਰਹਨਜਿੱਥੇ ਪੁਲਿਸਅਤੇ ਸਰਕਾਰ ਕਹੇ ਉਹ ਖ਼ੁਦਹਾਜ਼ਰ ਹੋ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਦਲਪਰਿਵਾਰ ਨੂੰ ਗ੍ਰਿਫ਼ਤਾਰਕਰਨਲਈਕੈਪਟਨਅਮਰਿੰਦਰਸਰਕਾਰ ਮਾਹੌਲ ਤਿਆਰਕਰਰਹੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਸ਼ੁੱਕਰਵਾਰ ਤੱਕਚੰਡੀਗੜ੍ਹ ‘ਚ ਬੈਠ ਕੇ ਗ੍ਰਿਫਤਾਰੀਦੀਉਡੀਕਕਰਨਗੇ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …