30 ਦਿਨਾਂ ਵਿਚ ਐਪਲੀਕੇਸ਼ਨ ਪ੍ਰੋਸੈਸ ਕਰਨ ਦਾ ਟੀਚਾ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਨੇ ਵੱਖ-ਵੱਖ ਦੇਸ਼ਾਂ ਵਿਚ ਰਹਿਣ ਵਾਲੇ ਪਰਿਵਾਰਾਂ ਨੂੰ ਕੈਨੇਡਾ ਵਿਚ ਇਕਜੁੱਟ ਕਰਨ ਦੇ ਲਈ ਫੈਮਿਲੀ ਵੀਜ਼ਾ ਦੇ ਪ੍ਰੋਸੈਸ ਨੂੰ ਤੇਜ਼ ਕਰਨ ਦਾ ਐਲਾਨ ਕੀਤਾ ਹੈ।
ਸਪਾਊਜ਼ ਵੀਜ਼ਾ ਕੈਟੇਗਰੀ ਵਿਚ ਪਤੀ ਪਤਨੀ ਦੇ ਲਈ ਅਤੇ ਪਤਨੀ ਪਤੀ ਦੇ ਲਈ ਵੀਜ਼ਾ ਅਪਲਾਈ ਕਰਨਗੇ ਤਾਂ ਐਪਲੀਕੇਸ਼ਨ ਨੂੰ 30 ਦਿਨਾਂ ਵਿਚ ਪ੍ਰੋਸੈਸ ਕੀਤਾ ਜਾਵੇਗਾ। ਨਾਲ ਹੀ ਫੈਮਿਲੀ ਵੀਜ਼ਾ ਕੈਟੇਗਰੀ ‘ਚ ਕੈਨੇਡਾ ਤੋਂ ਬਾਹਰ ਰਹਿ ਰਹੇ ਬੱਚਿਆਂ ਦੀਆਂ ਵੀਜ਼ਾ ਐਪਲੀਕੇਸ਼ਨਾਂ ਵੀ 30 ਦਿਨਾਂ ਵਿਚ ਪ੍ਰੋਸੈਸ ਹੋਣਗੀਆਂ। ਪਿਛਲੇ ਮਹੀਨੇ ਵਿਚ ਇਸ ਤਰ੍ਹਾਂ ਦੇ ਵੀਜ਼ਿਆਂ ਨੂੰ ਮਨਜੂਰ ਕਰਨ ਦੀ ਦਰ 98 ਪ੍ਰਤੀਸ਼ਤ ਤੋਂ ਜ਼ਿਆਦਾ ਸੀ
ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਸ਼ਾਨ ਫਰੇਜਰ ਨੇ ਵੀਜ਼ਾ ਪ੍ਰੋਸੈਸ ਵਿਚ ਜ਼ਿਆਦਾ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੇ ਨਾਲ ਹੀ ਏ.ਆਈ. ਸਣੇ ਨਵੀਂ ਟੈਕਨਾਲੋਜੀ ਨੂੰ ਵੀ ਸ਼ਾਮਲ ਕੀਤੇ ਜਾਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਵੀਜ਼ਾ ਪ੍ਰੋਸੈਸ ਤੇਜ਼ ਹੋਵੇਗਾ ਅਤੇ ਨਾਲ ਹੀ ਪਰਿਵਾਰਾਂ ਨੂੰ ਜਲਦ ਤੋਂ ਜਲਦ ਇਕੱਠੇ ਕਰਨ ਵਿਚ ਮੱਦਦ ਮਿਲੇਗੀ। ਇਸਦੇ ਨਾਲ ਹੀ ਜੀਵਨ ਸਾਥੀ ਅਤੇ ਫੈਮਿਲੀ ਕੈਟੇਗਰੀ ‘ਚ ਇਮੀਗਰੇਸ਼ਨ ਦੇ ਲਈ ਨਵੇਂ ਓਪਨ ਵਰਕ ਪਰਮਿਟ ਦੀ ਸ਼ੁਰੂਆਤ ਹੋਵੇਗੀ। ਪਤੀ ਜਾਂ ਪਤਨੀ ਕੈਨੇਡਾ ਪਹੁੰਚ ਕੇ ਵਰਕ ਪਰਮਿਟ ਪ੍ਰਾਪਤ ਕਰਨ ਦੀ ਬਜਾਏ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਵਰਕ ਵੀਜ਼ਾ ਦੇ ਲਈ ਅਪਲਾਈ ਕਰ ਸਕਣਗੇ।
ਇਸ ਤੋਂ ਇਲਾਵਾ ਓਪਨ ਵਰਕ ਪਰਮਿਟ ਵਾਲਿਆਂ ਨੂੰ 18 ਮਹੀਨਿਆਂ ਦੇ ਲਈ ਐਕਸਟੈਨਸ਼ਨ ਮਿਲੇਗਾ। ਇਸ ਸਹੂਲਤ ਦੇ ਤਹਿਤ ਜੇਕਰ ਓਪਨ ਵਰਕ ਪਰਮਿਟ 01 ਅਗਸਤ ਜਾਂ 2023 ਦੇ ਅਖੀਰ ਤੱਕ ਸਮਾਪਤ ਹੋ ਰਿਹਾ ਹੈ ਤਾਂ ਤੁਸੀਂ 18 ਮਹੀਨਿਆਂ ਲਈ ਵੀਜ਼ਾ ਐਕਸਟੈਨਸ਼ਨ ਪ੍ਰਾਪਤ ਕਰਨ ਲਈ ਅਪਲਾਈ ਕਰ ਸਕਦੇ ਹੋ।
ਇਸ ਨਾਲ ਉਨ੍ਹਾਂ 25 ਹਜ਼ਾਰ ਵਿਦੇਸ਼ੀ ਅਪਰਵਾਸੀਆਂ ਨੂੰ ਮੱਦਦ ਮਿਲੇਗੀ ਜੋ ਕੈਨੇਡਾ ਵਿਚ ਹਨ। ਇਸ ਵਿਚ ਪਤੀਪਤਨੀ, ਅਸਥਾਈ ਕਰਮਚਾਰੀਆਂ ‘ਤੇ ਨਿਰਭਰ, ਪੀ.ਆਰ. ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਅਤੇ ਸਟੱਡੀ ਵੀਜ਼ਾ ਧਾਰਕ ਆਦਿ ਸ਼ਾਮਲ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …