26.4 C
Toronto
Thursday, September 18, 2025
spot_img
Homeਹਫ਼ਤਾਵਾਰੀ ਫੇਰੀਪੁਲਵਾਮਾਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਤੋਂ ਬਾਅਦ ਸਰਹੱਦ 'ਤੇ ਤਣਾਅ

ਪੁਲਵਾਮਾਹਮਲੇ ‘ਚ ਸ਼ਹੀਦ ਹੋਏ 40 ਜਵਾਨਾਂ ਤੋਂ ਬਾਅਦ ਸਰਹੱਦ ‘ਤੇ ਤਣਾਅ

ਭਾਰਤ-ਪਾਕਿ ‘ਚ ਜੰਗ ਵਰਗੇ ਹਲਾਤ
ਨਵੀਂ ਦਿੱਲੀ, ਸ੍ਰੀਨਗਰ : ਪੁਲਵਾਮਾ ‘ਚ ਹੋਏ ਆਤਮਘਾਤੀਕਾਰ ਅੱਤਵਾਦੀ ਹਮਲੇ ਵਿਚਸੀਆਰਪੀਐਫ ਦੇ 40 ਜਵਾਨਸ਼ਹੀਦਹੋਣ ਤੋਂ ਬਾਅਦਭਾਰਤਅਤੇ ਪਾਕਿਸਤਾਨਵਿਚਾਲੇ ਤਣਾਅਵਾਲਾ ਮਾਹੌਲ ਹੈ।ਦੋਵੇਂ ਮੁਲਕਾਂ ਦੀਆਂ ਸੁਰੱਖਿਆ ਏਜੰਸੀਆਂ ਤੇ ਫੌਜ ਜਿੱਥੇ ਚੁਕੰਨੀ ਹੋ ਗਈ ਹੈ, ਉਥੇ ਹੀ ਪੂਰੇ ਭਾਰਤਵਿਚਪਾਕਿਸਤਾਨਖਿਲਾਫਰੋਸਪ੍ਰਦਰਸ਼ਨਵੇਖਣ ਨੂੰ ਮਿਲਰਹੇ ਹਨ।ਸਾਰੀਆਂ ਸਿਆਸੀ ਧਿਰਾਂ ਅੱਤਵਾਦ ਖਿਲਾਫ਼ ਇਕਜੁੱਟ ਹੋ ਕੇ ਲੜਨਦਾਇਰਾਦਾਦਿਖਾਰਹੀਆਂ ਹਨਜਦੋਂਕਿ ਸਿਆਸੀ ਬਿਆਨਬਾਜ਼ੀ ਦੇ ਚਲਦਿਆਂ ਭਾਰਤਅਤੇ ਪਾਕਿਸਤਾਨਵਿਚਾਲੇ ਜੰਗ ਵਰਗੇ ਹਲਾਤਵੀਬਣਦੇ ਨਜ਼ਰ ਆ ਰਹੇ ਹਨ। ਇਕ ਪਾਸੇ ਪ੍ਰਧਾਨਮੰਤਰੀਨਰਿੰਦਰਮੋਦੀ ਆਖ ਰਹੇ ਹਨ ਕਿ ਅਸੀਂ ਮੂੰਹ ਤੋੜਵਾਂ ਜਵਾਬਦਿਆਂਗੇ ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨਮੰਤਰੀਇਮਰਾਨਖਾਨ ਆਖ ਰਹੇ ਹਨ ਕਿ ਭਾਰਤਵਿਚਆਮਚੋਣਾਂ ਹਨ ਇਸ ਲਈ ਜੰਗ ਵਰਗਾ ਮਾਹੌਲ ਬਣਾਇਆ ਜਾ ਰਿਹਾਹੈ। ਇਸ ਮਸਲੇ ਨੂੰ ਲੈ ਕੇ ਨਵਜੋਤ ਸਿੱਧੂ ਦੇ ਇਕ ਬਿਆਨ’ਤੇ ਵੀ ਜਿੱਥੇ ਸਿਆਸਤ ਗਰਮਾਈ ਹੋਈ ਹੈ, ਉਥੇ ਸ਼ਹੀਦਹੋਣਵਾਲੇ 40 ਜਵਾਨਾਂ ਵਿਚੋਂ ਚਾਰਪੰਜਾਬ ਦੇ ਸ਼ਹੀਦ ਪੁੱਤਰਾਂ ਦੇ ਘਰ ਦੁੱਖ ਵੰਡਾਉਣ ਤੇ ਸਹਾਇਤਾਲਈਲਗਾਤਾਰਲੋਕ ਪਹੁੰਚ ਰਹੇ ਹਨ। ਇਸ ਸਭ ਦੇ ਦਰਮਿਆਨਭਾਰਤਅੰਦਰ ਪੁਲਵਾਮਾ ਅੱਤਵਾਦੀ ਹਮਲੇ ਦਾਸਿਆਸੀਕਰਨਵੀਹੋਣਾ ਸ਼ੁਰੂ ਹੋ ਗਿਆ ਹੈ। ਜੋ ਆਉਂਦੇ ਦਿਨਾਂ ਵਿਚਹੋਰਭਖੇਗਾ।

RELATED ARTICLES
POPULAR POSTS