ਪ੍ਰਕਾਸ਼ ਪੁਰਬ ਦੀਆਂ ਵਧਾਈਆਂ
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਇਕ ਵਾਰ ਫਿਰ ਉਹ ਸੁਲੱਖਣੀ ਘੜੀ ਆਈ ਜਦੋਂ ਦੁਬਾਰਾ ਕਿਰਤ ਦੀ ਭੂਮੀ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰਾਂ ਵਾਲਾ ਲਾਂਘਾ ਮੁੜ ਖੁੱਲ੍ਹ ਗਿਆ। ਵਾਹਿਗੁਰੂ ਰਾਜਗੱਦੀ ‘ਤੇ ਬੈਠੇ ਹੁਕਮਰਾਨਾਂ ਨੂੰ ਸਮੁੱਤ ਬਖਸ਼ੇ ਕਿ ਉਹ ਕਿਰਤੀਆਂ-ਕਿਸਾਨਾਂ ਦੀ ਸੁਣੇ ਤੇ ਸਭਨਾਂ ਦੇ ਘਰੇ ਖੁਸ਼ੀਆਂ ਵਰਸਣ, ਰਹਿਮਤਾਂ ਵਰਸਣ ਤੇ ਚਾਨਣ ਹੋਵੇ। ਸਭਨਾਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ ਤੇ ਸਰਬੱਤ ਦੇ ਭਲੇ ਦੀ ਅਰਜੋਈ।
– ਰਜਿੰਦਰ ਸੈਣੀ
ਮੁਖੀ ਅਦਾਰਾ ਪਰਵਾਸੀ
ਕਿਰਤ ਕਰੋ, ਨਾਮ ਜਪੋ, ਵੰਡ ਛਕੋ
RELATED ARTICLES

