ਸਾਰਕ ਸੰਮੇਲਨ ਰੱਦ
ਨਵੀਂ ਦਿੱਲੀ : ਉੜੀ ਦਹਿਸ਼ਤੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਕੂਟਨੀਤਕ ਪੱਧਰ ‘ਤੇ ਭਾਰਤ ਵੱਲੋਂ ਅਲੱਗ-ਥਲੱਗ ਕਰਨ ਦੀ ਰਣਨੀਤੀ ਰੰਗ ਦਿਖਾਉਣ ਲੱਗ ਪਈ ਹੈ। ਸਾਰਕ ਸੰਮੇਲਨ ਰਾਹੀਂ ਪਾਕਿਸਤਾਨ ਆਪਣੇ ਗੁਆਂਢੀਆਂ ਹੱਥੋਂ ਹੀ ਘਿਰ ਗਿਆ ਹੈ। ਭਾਰਤ ਵੱਲੋਂ ਇਸਲਾਮਾਬਾਦ ਵਿਚ ਨਵੰਬਰ ‘ਚ ਹੋਣ ਵਾਲੇ ਸਾਰਕ ਸੰਮੇਲਨ ਵਿਚ ਸ਼ਿਰਕਤ ਕਰਨ ਤੋਂ ਇਨਕਾਰ ਕੀਤੇ ਜਾਣ ਬਾਅਦ ਤਿੰਨ ਹੋਰ ਮੁਲਕਾਂ ਅਫ਼ਗਾਨਿਸਤਾਨ, ਭੂਟਾਨ ਅਤੇ ਬੰਗਲਾਦੇਸ਼ ਨੇ ਵੀ ਉਥੇ ਜਾਣ ਤੋਂ ਨਾਂਹ ਕਰ ਦਿੱਤੀ। ਸ੍ਰੀਲੰਕਾ ਨੇ ਵੀ ਆਪਣੇ ਇਰਾਦੇ ਜ਼ਾਹਰ ਕਰਦਿਆਂ ਕਿਹਾ ਹੈ ਕਿ ਭਾਰਤ ਦੀ ਸ਼ਮੂਲੀਅਤ ਬਿਨਾਂ ਸਾਰਕ ਸੰਮੇਲਨ ਹੋਣਾ ਸੰਭਵ ਨਹੀਂ ਹੈ। ਇਸੇ ਤਰ੍ਹਾਂ ਨੇਪਾਲ ਮੀਡੀਆ ਰਾਹੀਂ ਆ ਰਹੀਆਂ ਖ਼ਬਰਾਂ ਅਨੁਸਾਰ ਨੇਪਾਲ ਵੀ ਭਾਰਤ ਦੇ ਹੱਕ ਵਿਚ ਡਟਣ ਲਈ ਤਿਆਰ ਹੈ। ਇੰਝ ਇਕ ਤਰ੍ਹਾਂ ਨਾਲ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਅਲੱਗ-ਥਲੱਗ ਪੈ ਗਿਆ ਹੈ। ਜ਼ਿਕਰਯੋਗ ਹੈ ਕਿ ਸਾਰਕ ਚਾਰਟਰ ਵਿਚ ਸਪਸ਼ਟ ਤੌਰ ‘ਤੇ ਲਿਖਿਆ ਗਿਆ ਹੈ ਕਿ ਜੇਕਰ ਅੱਠ ਮੈਂਬਰੀ ਸਾਰਕ ਸੰਮੇਲਨ ਵਿਚੋਂ ਕੋਈ ਇਕ ਮੁਲਕ ਗ਼ੈਰ ਹਾਜ਼ਰ ਰਹਿੰਦਾ ਹੈ ਤਾਂ ਸੰਮੇਲਨ ਆਪਣੇ ਆਪ ਰੱਦ ਸਮਝਿਆ ਜਾਵੇਗਾ। ਚਾਰ ਦੇਸ਼ਾਂ ਵੱਲੋਂ ਅੱਤਵਾਦ ਦੇ ਮੁੱਦੇ ‘ਤੇ ਬਾਈਕਾਟ ਕਰਨ ਦੀ ਘਟਨਾ 31 ਸਾਲਾਂ ‘ਚ ਪਹਿਲੀ ਵਾਰ ਵਾਪਰੀ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …