-3.6 C
Toronto
Thursday, January 22, 2026
spot_img
Homeਹਫ਼ਤਾਵਾਰੀ ਫੇਰੀਟਰੂਡੋ ਦੇ ਪੰਜਾਬ 'ਚ ਸਵਾਗਤ ਲਈ ਅਮਰਿੰਦਰ ਸਿੰਘ ਤਿਆਰ-ਬਰ-ਤਿਆਰ

ਟਰੂਡੋ ਦੇ ਪੰਜਾਬ ‘ਚ ਸਵਾਗਤ ਲਈ ਅਮਰਿੰਦਰ ਸਿੰਘ ਤਿਆਰ-ਬਰ-ਤਿਆਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੂੰ ਭਾਰਤ ਵਿਰੋਧੀਆਂ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੰਜਾਬ ਆਉਣ ‘ਤੇ ਸਵਾਗਤ ਲਈ ਤਿਆਰ-ਬਰ-ਤਿਆਰ ਹਨ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਪੰਜਾਬ ਫੇਰੀ ਮੌਕੇ ਉਨ੍ਹਾਂ ਪ੍ਰਤੀ ਵਿਵਾਦਤ ਟਿੱਪਣੀ ਦੇ ਕੇ ਦੂਰ ਰਹਿਣ ਦੀ ਗੱਲ ਆਖਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਨ ਟਰੂਡੋ ਲਈ ਬਾਹਾਂ ਖੋਲ੍ਹ ਕੇ ਸਵਾਗਤ ਕਰਨ ਦਾ ਫੈਸਲਾ ਲਿਆ ਹੈ। ਪਰ ਨਾਲ ਹੀ ਟਰੂਡੋ ਨੂੰ ਸਲਾਹ ਵੀ ਦੇ ਦਿੱਤੀ ਕਿ ਭਾਰਤ ਵਿਰੋਧੀ ਲੋਕਾਂ ਤੋਂ ਉਹ ਦੂਰੀ ਬਣਾ ਕੇ ਰੱਖਣ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਸਪੱਸ਼ਟ ਕੀਤਾ ਹੈ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪੰਜਾਬ ਵਿਚ ਆਉਣ ‘ਤੇ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ, ਪਰ ਉਹ ਚਾਹੁੰਦੇ ਹਨ ਕਿ ਉਹ ਭਾਰਤ ਵਿਰੋਧੀ ਅਤੇ ਖਾਲਿਸਤਾਨ ਦੇ ਸਮਰੱਥਕ ਲੋਕਾਂ ਤੋਂ ਦੂਰ ਰਹਿਣ। ਕੈਪਟਨ ਅਮਰਿੰਦਰ ਸਿੰਘ ਦਿੱਲੀ ਵਿਚ ਇਕ ਸਮਾਰੋਹ ਵਿਚ ਗੱਲਬਾਤ ਕਰ ਰਹੇ ਸਨ। ਕੈਪਟਨ ਨੇ ਕਿਹਾ ਕਿ ਉਹ ਸਿੱਖ ਫਾਰ ਜਸਟਿਸ ਵਰਗੇ ਸੰਗਠਨ ਤੋਂ ਡਰਨ ਵਾਲੇ ਨਹੀਂ ਹਨ ਅਤੇ ਜਿਸ ਤਰ੍ਹਾਂ ਦੀ ਰੈਫਰੈਂਸ ਕਰਵਾਉਣ ਲਈ ਉਹਨਾਂ ਨੇ ਪੰਜਾਬ ਭਰ ਵਿਚ ਪੋਸਟਰ ਲਗਵਾਏ ਹਨ, ਉਸਦਾ ਲੋਕਾਂ ‘ਤੇ ਕੋਈ ਅਸਰ ਨਹੀਂ ਹੋਵੇਗਾ।
ਖੁਦਾ ਕਰੇ ਉਹ ਦਿਨ ਵੀ ਆਵਣ ਦੁਪਹਿਰੇ ਪ੍ਰਸ਼ਾਦਾ ਅੰਮ੍ਰਿਤਸਰ ਛਕੀਏ ਤੇ ਰਾਤੀਂ ਲਾਹੌਰ : ਅਮਰਿੰਦਰ
ਪਾਕਿਸਤਾਨ ਨਾਲ ਵਿਗੜ ਰਹੇ ਸਬੰਧਾਂ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕੈਪਟਨ ਨੇ ਕਿਹਾ ਕਿ ਇਸਦਾ ਪੰਜਾਬ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਉਹ ਉਮੀਦ ਕਰਦੇ ਹਨ ਕਿ ਕੋਈ ਸਮਾਂ ਅਜਿਹਾ ਆਵੇਗਾ ਕਿ ਜਦ ਅਸੀਂ ਰਾਤ ਦਾ ਖਾਣਾ ਲਾਹੌਰ ਵਿਚ ਅਤੇ ਦੁਪਹਿਰ ਦਾ ਖਾਣਾ ਅੰਮ੍ਰਿਤਸਰ ਵਿਚ ਅਸਾਨੀ ਨਾਲ ਖਾ ਸਕਾਂਗੇ। ਦੋਵਾਂ ਪਾਸਿਆਂ ਦੇ ਲੋਕਾਂ ਨੂੰ ਇਕ ਦੂਸਰੇ ਦੀ ਆਮਦ ਨੂੰ ਖੁੱਲ੍ਹੇ ਦਿਲ ਨਾਲ ਲੈਣਾ ਚਾਹੀਦਾ ਹੈ, ਕਿਉਂਕਿ ਮੁਸ਼ਕਲਾਂ ਕੇਵਲ ਸਰਕਾਰ ਦੇ ਪੱਧਰ ‘ਤੇ ਹਨ, ਆਮ ਲੋਕਾਂ ਦੇ ਪੱਧਰ ‘ਤੇ ਨਹੀਂ। ਉਹਨਾਂ ਕਿਹਾ ਕਿ 1947 ਦੀ ਵੰਡ ਨੂੰ ਸਮਰਪਿਤ ਬਣਾਏ ਗਏ ਮਿਊਜ਼ੀਅਮ ਨੂੰ ਅਗਸਤ ਮਹੀਨੇ ਵਿਚ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।

RELATED ARTICLES
POPULAR POSTS